ਜਿਵੇਂ 'ਸਪੋਕਸਮੈਨ' ਨੇ ਪੰਥ ਦੀ ਚੜ੍ਹਦੀ ਕਲਾ ਲਈ ਪਹਿਰਾ ਦਿਤਾ, ਅਸੀ ਵੀ ਵਿਕਾਸ ਲਈ ਲੜਾਈ ਲੜੀ
ਜਿਸ ਤਰ੍ਹਾਂ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਨੇ ਡੇਰਾਵਾਦ ਅਤੇ ਪੰਥ ਦੇ ਠੇਕੇਦਾਰ ਕਹਾਉਣ ਵਾਲੇ ਆਗੂਆਂ ਦੇ ਕਾਲੇ ਕਾਰਨਾਮੇ ਜੱਗ ਜ਼ਾਹਰ ਕਰਦੇ ਹੋਏ ਅਪਣੇ 14 ਸਾਲ ਦੇ ਸਮੇਂ
ਪਾਤੜਾਂ (ਬਲਵਿੰਦਰ ਸਿੰਘ ਕਾਹਨਗੜ੍ਹ) : ਜਿਸ ਤਰ੍ਹਾਂ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਨੇ ਡੇਰਾਵਾਦ ਅਤੇ ਪੰਥ ਦੇ ਠੇਕੇਦਾਰ ਕਹਾਉਣ ਵਾਲੇ ਆਗੂਆਂ ਦੇ ਕਾਲੇ ਕਾਰਨਾਮੇ ਜੱਗ ਜ਼ਾਹਰ ਕਰਦੇ ਹੋਏ ਅਪਣੇ 14 ਸਾਲ ਦੇ ਸਮੇਂ ਦੌਰਾਨ ਪੰਥ ਦੀ ਚੜ੍ਹਦੀ ਕਲਾ ਵਾਸਤੇ ਹਾਕਮ ਧਿਰਾਂ ਦੀਆਂ ਧੱਕੇਸ਼ਾਹੀਆਂ ਵਿਰੁਧ ਡੱਟ ਕੇ ਪਹਿਰਾ ਦਿਤਾ ਹੈ
ਉਸੇ ਤਰ੍ਹਾਂ ਅਸੀਂ ਵੀ ਅਪਣੇ ਹਲਕੇ ਦੇ ਵਿਕਾਸ ਪ੍ਰਤੀ ਅਪਣੀ ਵਚਨਬੱਧਤਾ ਦੁਹਰਾਉਂਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਵਿਰੁਧ ਲੜਾਈ ਲੜੀ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਨੇ ਅੱਜ ਅਮਨਦੀਪ ਸਿੰਘ ਦੀ ਯੂਥ ਕਾਂਗਰਸ ਦੇ ਹਲਕਾ ਸ਼ੁਤਰਾਣਾ ਪ੍ਰਧਾਨ ਵਜੋਂ ਚੋਣ ਲਈ ਵੋਟਿੰਗ ਦੌਰਾਨ ਪੋਲਿੰਗ ਬੂਥ ਤੇ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਸਪੋਕਸਮੈਨ ਦੇ ਇਸ ਪ੍ਰਤੀਨਿਧ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।
ਵਿਧਾਇਕ ਨੇ ਕਿਹਾ,''ਮੈਂ ਕਾਂਗਰਸ ਪਾਰਟੀ ਅਤੇ ਹਲਕਾ ਸ਼ੁਤਰਾਣਾ ਵਲੋਂ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਨੂੰ 15ਵੇਂ ਸਾਲ ਵਿਚ ਪ੍ਰਵੇਸ਼ ਕਰਨ ਤੇ ਸਮੁੱਚੀ ਸਪੋਕਸਮੈਨ ਟੀਮ ਤੇ ਸਰਦਾਰ ਜੋਗਿੰਦਰ ਸਿੰਘ ਅਤੇ ਸ੍ਰੀਮਤੀ ਜਗਜੀਤ ਕੌਰ ਨੂੰ ਲੱਖ-ਲੱਖ ਵਧਾਈ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਇਹ ਅਖ਼ਬਾਰ ਸੱਚ ਦੀ ਕਲਮ ਚਲਾਉਂਦੇ ਹੋਏ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇਗਾ।''
ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਸਤਨਾਮ ਸਿੰਘ ਨੇ ਕਿਹਾ ਕਿ ਯੂਥ ਕਾਂਗਰਸ ਦੀਆਂ ਚੋਣਾਂ ਬਹੁਤ ਹੀ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹ ਗਈਆਂ ਹਨ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਸਤਨਾਮ ਸਿੰਘ, ਵਿਧਾਇਕ ਦਾ ਪੀ.ਏ ਅਮਰਜੀਤ ਸਿੰਘ ਬੋਪਰਾਏ, ਪ੍ਰਧਾਨ ਨਰਿੰਦਰ ਸਿੰਗਲਾ, ਜਗਦੀਸ਼ ਰਾਏ ਪੱਪੂ, ਧਰਮਿੰਦਰ ਸਿੰਘ ਸਰਪੰਚ ਨਨਹੇੜਾ, ਕਾਂਗਰਸੀ ਆਗੂ ਜੁਗਨ ਸੇਖੋਂ,ਸਤੀਸ਼ ਗਰਗ,ਮਾਲਕ ਸਿੰਘ ਸਰਪੰਚ ਦੁਤਾਲ, ਅੰਮ੍ਰਿਤਪਾਲ ਸਿੰਘ ਕਾਲੇਕਾ ਆਦਿ ਮੌਜੂਦ ਸਨ।