66 ਕੇ.ਵੀ. ਗਰਿੱਡ ਸਬ ਸਟੇਸ਼ਨ ਰਾਮਗੜ੍ਹ ਭੁੱਡਾ ਨੂੰ ਲੋਕਾਂ ਨੂੰ ਕੀਤਾ ਸਮਰਪਤ

ਏਜੰਸੀ

ਖ਼ਬਰਾਂ, ਪੰਜਾਬ

66 ਕੇ.ਵੀ. ਗਰਿੱਡ ਸਬ ਸਟੇਸ਼ਨ ਰਾਮਗੜ੍ਹ ਭੁੱਡਾ ਨੂੰ ਲੋਕਾਂ ਨੂੰ ਕੀਤਾ ਸਮਰਪਤ

image

ਐਸ.ਏ.ਐਸ.ਨਗਰ, 4 ਦੰਸਬਰ (ਸਪੋਕਸਮੈਨ ਸਮਾਚਾਰ ਸੇਵਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਲੋਂ ਵੀਡੀਉ ਕਾਨਫ਼ਰੰਸਿਗ ਰਾਹੀਂ 66 ਕੇ.ਵੀ.ਗਰਿੱਡ ਸਬ ਸਟੇ ਕਾਨਫ਼ਰੰਸਿਗ ਰਾਹੀਂ ਮੁਹਾਲੀ ਜ਼ਿਲ੍ਹੇ ਅਧੀਨ ਪੈਂਦੇ 66 ਕੇ.ਵੀ. ਗਰਿੱਡ ਸਬ ਸਟੇਸ਼ਨ ਰਾਮਗੜ੍ਹ ਭੁੱਡਾ ਨੂੰ ਪੰਜਾਬ ਦੇ ਲੋਕਾਂ ਨੂੰ ਸਮਰਪਤ ਕੀਤਾ। ਸਮਾਗਮ ਵਿਚ ਦੀਪਇੰਦਰ ਸਿੰਘ ਢਿੱਲੋ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਮੁਹਾਲੀ, ਇੰਜਨੀਅਰ ਰਵਿੰਦਰ ਸਿੰਘ ਸੈਣੀ  ਮੁੱਖ ਇੰਜਨੀਅਰ ਆਪਰੇਸ਼ਨ ਸਾਊਥ ਜ਼ੋਨ, ਇੰਜਨੀਅਰ ਮੋਹਿਤ ਸੂਦ ਐਸ ਈ ਓਪਰੇਸ਼ਨ ਮੋਹਾਲੀ, ਕੁਲਦੀਪ ਬਾਵਾ ਐਸ.ਡੀ.ਐਮ. ਡੇਰਾ ਬੱਸੀ,  ਇੰਜਨੀਅਰ ਖੁਸਵਿੰਦਰ ਸਿੰਘ ਐਕਸੀਅਨ ਜ਼ੀਰਕਪੁਰ, ਇੰਜਨੀਅਰ ਹਰਭਜਨ ਸਿੰਘ ਐਸ.ਡੀ.ਓ., ਇੰਜਨੀਅਰ ਮਨਦੀਪ ਅੱਤਰੀ ਐਸ.ਡੀ.ਓ.ਭੱਬਤ ਅਤੇ ਐਸ.ਡੀ.ਓ.ਇੰਜਨੀਅਰ ਨੀਸ਼ੰਤ ਬਾਂਸਲ ਐਸ.ਡੀ.ਓ. ਜ਼ੀਰਕਪੁਰ ਅਤੇ ਇਲਾਕਾ ਦੇ ਪਰਮੁੱਖ ਲੀਡਰ ਵੀ ਹਾਜ਼ਰ ਸਨ।