ਨਗਰੋਟਾ ਐਨਕਾਊੁਂਟਰ ਮਾਮਲੇ ਦੀ ਜਾਂਚ ਕਰੇਗੀ ਐਨਆਈਏ

ਏਜੰਸੀ

ਖ਼ਬਰਾਂ, ਪੰਜਾਬ

ਨਗਰੋਟਾ ਐਨਕਾਊੁਂਟਰ ਮਾਮਲੇ ਦੀ ਜਾਂਚ ਕਰੇਗੀ ਐਨਆਈਏ

image

ਨਵੀਂ ਦਿੱਲੀ, 4 ਦਸੰਬਰ : ਜਾਂਚ ਏਜੰਸੀ ਐਨਆਈਏ ਹਾਲ ਹੀ ਵਿਚ ਜੰਮੂ ਦੇ ਨਗਰੋਟਾ ਵਿਚ ਇਕ ਮੁਕਾਬਲੇ ਦੀ ਜਾਂਚ ਕਰੇਗੀ। ਇਸ ਮੁਕਾਬਲੇ ਵਿਚ ਪਾਕਿਸਤਾਨ ਦੇ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ (ਜੇਈਐਮ) ਦੇ ਚਾਰ ਅਤਿਵਾਦੀ ਪੁਲਿਸ ਨੇ ਮਾਰੇ ਸਨ। ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਕੇਂਦਰ ਸਰਕਾਰ ਵੀ ਜਾਰੀ ਕੀਤੇ ਇਕ ਨੋਟੀਫ਼ਿਕੇਸ਼ਨ ਤੋਂ ਬਾਅਦ ਮਾਮਲੇ ਦੀ ਜਾਂਚ ਅਪਣੇ ਹੱਥ ਵਿਚ ਲੈ ਲਈ ਹੈ। ਪੁਲਿਸ ਨੇ ਜੰਮੂ-ਕਸ਼ਮੀਰ ਦੇ ਨਾਗਰੋਟਾ ਖੇਤਰ ਵਿਚ 19 ਨਵੰਬਰ ਨੂੰ ਇਕ ਮੁਹਿੰਮ ਚਲਾਈ ਜਿਸ ਵਿਚ ਅਤਿਵਾਦੀ ਮਾਰੇ ਗਏ ਸਨ।
ਐਨਆਈਏ ਜੈਸ਼ ਦੇ ਇਨ੍ਹਾਂ ਅਤਿਵਾਦੀਆਂ ਦੀ ਸਾਜ਼ਸ਼ ਅਤੇ ਇਰਾਦੇ ਦਾ ਪਤਾ ਲਗਾਉਣ ਲਈ ਜਾਂਚ ਕਰੇਗੀ ਅਤੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦਾ ਵੀ ਪਤਾ ਲਗਾਏਗੀ।
ਐਨਆਈਏ ਦੀ ਟੀਮ ਨੇ 19 ਨਵੰਬਰ ਨੂੰ ਬਨ ਟੋਲ ਪਲਾਜ਼ਾ ਵਿਖੇ ਐਨਕਾਊਂਟਰ ਵਾਲੀ ਥਾਂ ਦਾ ਦੌਰਾ ਵੀ ਕੀਤਾ ਸੀ।
ਐਨ.ਏ.ਆਈ ਇਸ ਸਾਲ 31 ਜਨਵਰੀ ਨੂੰ ਹੋਈ ਇਕ ਮੁਕਾਬਲੇ ਦੀ ਵੀ ਜਾਂਚ ਕਰ ਰਹੀ ਹੈ ਜਿਸ ਵਿਚ ਤਿੰਨ ਜੇਈਐਮ ਅਤਿਵਾਦੀ ਮਾਰੇ ਗਏ ਸਨ। (ਪੀਟੀਆਈ)


?ਐਨਆਈਏ ਦੀ ਟੀਮ ਨੇ 19 ਨਵੰਬਰ ਨੂੰ ਬਾਨ ਟੋਲ ਪਲਾਜ਼ਾ ਵਿਖੇ ਮੁਕਾਬਲੇ ਵਾਲੀ ਥਾਂ ਦਾ ਦੌਰਾ ਵੀ ਕੀਤਾ ਸੀ। ਐਨ.ਏ.ਆਈ ਇਸ ਸਾਲ 31 ਜਨਵਰੀ ਨੂੰ ਹੋਈ ਇਕ ਮੁਕਾਬਲੇ ਦੀ ਵੀ ਜਾਂਚ ਕਰ ਰਹੀ ਹੈ ਜਿਸ ਵਿਚ ਤਿੰਨ ਜੇਈਐਮ ਅਤਿਵਾਦੀ ਮਾਰੇ ਗਏ ਸਨ। (ਏਜੰਸੀ)