ਵਿਜੇ ਮਾਲਿਆ ਦੀ ਫਰਾਂਸ ਵਿਚ 1.6 ਮਿਲੀਅਨ ਯੂਰੋ ਦੀ ਜਾਇਦਾਦ ਜ਼ਬਤ

ਏਜੰਸੀ

ਖ਼ਬਰਾਂ, ਪੰਜਾਬ

ਵਿਜੇ ਮਾਲਿਆ ਦੀ ਫਰਾਂਸ ਵਿਚ 1.6 ਮਿਲੀਅਨ ਯੂਰੋ ਦੀ ਜਾਇਦਾਦ ਜ਼ਬਤ

image

ਨਵੀਂ ਦਿੱਲੀ, 4 ਦਸੰਬਰ: ਫਰਾਂਸ ਵਿਚ ਵਿਜੇ ਮਾਲਿਆ ਦੀ 1.6 ਮਿਲੀਅਨ ਯੂਰੋ (ਲਗਭਗ 14.34 ਕਰੋੜ ਰੁਪਏ) ਦੀ ਜਾਇਦਾਦ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਜ਼ਬਤ ਕੀਤੀ ਹੈ।
ਦੱਸ ਦੇਈਏ ਕਿ ਕਿੰਗਫਿਸ਼ਰ ਏਅਰਲਾਇੰਸ ਲਿਮਟਿਡ ਦੇ ਮਾਲਕ ਅਤੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਭਾਰਤ ਵਿਚ ਭਗੌੜਾ ਐਲਾਨਿਆ ਗਿਆ ਹੈ। ਇਹ ਜਾਣਕਾਰੀ ਈਡੀ ਵਲੋਂ ਟਵੀਟ ਕਰ ਕੇ ਦਿਤੀ ਗਈ ਹੈ।  ਵਰਣਨਯੋਗ ਹੈ ਕਿ ਜਨਵਰੀ 2019 ਵਿਚ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਵਿਜੇ ਮਾਲਿਆ ਨੂੰ ਅਦਾਲਤ ਨੇ 'ਭਗੌੜਾ ਅਪਰਾਧੀ' ਐਲਾਨਿਆ ਸੀ। ਮਾਲਿਆ ਬਾਰੇ ਜਾਣਕਾਰੀ ਇਹ ਹੈ ਕਿ ਉਹ ਮਾਰਚ, 2016 ਤੋਂ ਯੂਕੇ ਵਿਚ ਹੈ। ਭਾਰਤ ਸਰਕਾਰ ਵਿਜੇ ਮਾਲਿਆ ਦੀ ਹਵਾਲਗੀ ਲਈ ਕੋਸ਼ਿਸ਼ ਕਰ ਰਹੀ ਹੈ। (ਏਜੰਸੀ)