ਜੰਮੂ-ਕਸ਼ਮੀਰ ਅਤੇ ਲੇਹ-ਕਾਰਗਿਲ ਵਿਚ ਛੇਤੀ ਹੀ ਵਕਫ਼ ਬੋਰਡ ਸਥਾਪਤ ਕੀਤੇ ਜਾਣਗੇ: ਨਕਵੀ

ਏਜੰਸੀ

ਖ਼ਬਰਾਂ, ਪੰਜਾਬ

ਜੰਮੂ-ਕਸ਼ਮੀਰ ਅਤੇ ਲੇਹ-ਕਾਰਗਿਲ ਵਿਚ ਛੇਤੀ ਹੀ ਵਕਫ਼ ਬੋਰਡ ਸਥਾਪਤ ਕੀਤੇ ਜਾਣਗੇ: ਨਕਵੀ

image

ਕਿਹਾ, 370 ਦੇ ਖ਼ਤਮ ਹੋਣ ਤੋਂ ਬਾਅਦ ਵਕਫ਼ ਬੋਰਡਾਂ ਦੀ ਵਰਤੋਂ ਪਹਿਲੀ ਵਾਰ ਜੰਮੂ-ਕਸ਼ਮੀਰ ਅਤੇ ਲੇਹ-ਕਾਰਗਿਲ 'ਚ ਕੀਤੀ ਜਾਏਗੀ

ਨਵੀਂ ਦਿੱਲੀ, 4 ਦਸੰਬਰ: ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਛੇਤੀ ਹੀ ਜੰਮੂ-ਕਸ਼ਮੀਰ ਅਤੇ ਲੇਹ-ਕਾਰਗਿਲ ਵਿਚ ਵਕਫ਼ ਬੋਰਡ ਗਠਤ ਕੀਤੇ ਜਾਣਗੇ ਅਤੇ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ ਹੈ।
ਕੇਂਦਰੀ ਵਕਫ਼ ਕੌਂਸਲ ਦੀ ਬੈਠਕ ਦੀ ਪ੍ਰਧਾਨਗੀ ਕਰਨ ਤੋਂ ਬਾਅਦ, ਨਕਵੀ ਨੇ ਇਹ ਵੀ ਕਿਹਾ ਕਿ 370 ਦੇ ਖ਼ਤਮ ਹੋਣ ਤੋਂ ਬਾਅਦ ਵਕਫ਼ ਬੋਰਡਾਂ ਦੀ ਵਰਤੋਂ ਪਹਿਲੀ ਵਾਰ ਜੰਮੂ-ਕਸ਼ਮੀਰ ਅਤੇ ਲੇਹ-ਕਾਰਗਿਲ ਵਿਚ ਕੀਤੀ ਜਾਏਗੀ ਤਾਂ ਜੋ ਵਕਫ਼ ਜਾਇਦਾਦਾਂ ਦੀ ਸਹੀ ਵਰਤੋਂ ਅਤੇ ਸਮਾਜਿਕ- ਆਰਥਕ-ਵਿਦਿਅਕ ਗਤੀਵਿਧੀਆਂ ਲਈ ਵਰਤੇ ਜਾਣ ਵਾਲੇ 'ਪ੍ਰਧਾਨ ਮੰਤਰੀ ਜਨ ਵਿਕਾਸ ਪ੍ਰੋਗਰਾਮ' (ਪੀ.ਐੱਮ.ਜੇ.ਵੀ.ਕੇ.) ਦੇ ਤਹਿਤ ਬਹੁਤ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਅਤੇ ਲੇਹ-ਕਾਰਗਿਲ ਵਿਚ ਹਜ਼ਾਰਾਂ ਵਕਫ਼ ਸੰਪਤੀਆਂ ਹਨ ਜਿਨ੍ਹਾਂ ਦੀ ਰਜਿਸਟਰੀਕਰਣ ਪ੍ਰਕਿਰਿਆ ਚੱਲ ਰਹੀ ਹੈ। ਵਕਫ਼ ਜਾਇਦਾਦ ਦੇ ਡਿਜੀਟਾਈਜ਼ੇਸ਼ਨ ਅਤੇ ਜੀਓ ਟੈਗਿੰਗ/ਜੀਪੀਐਸ ਮੈਪਿੰਗ ਦਾ ਕੰਮ ਵੀ ਸ਼ੁਰੂ ਕਰ ਦਿਤਾ ਹੈ ਜੋ ਛੇਤੀ ਹੀ ਪੂਰਾ ਕਰ ਦਿਤਾ ਜਾਵੇਗਾ।
ਮੰਤਰੀ ਅਨੁਸਾਰ ਕੇਂਦਰੀ ਵਕਫ਼ ਕੌਂਸਲ ਦੀ ਇਕ ਬੈਠਕ ਵਿਚ, ਕਈ ਰਾਜਾਂ ਵਿਚ ਵਕਫ਼ ਜਾਇਦਾਦਾਂ ਦੀ ਹੇਰਾਫੇਰੀ ਅਤੇ ਮਾਫੀਆ ਵਲੋਂ ਕੀਤੇ ਕਬਜ਼ਿਆਂ ਉੱਤੇ ਗੰਭੀਰ ਰੁਖ਼ ਲੈਂਦਿਆਂ ਰਾਜ ਸਰਕਾਰਾਂ ਨੂੰ ਅਜਿਹੇ ਵਕਫ਼ ਮਾਫੀਆ ਵਿਰੁਧ ਕਾਰਵਾਈ ਕਰਦਿਆਂ ਵਕਫ਼ ਜਾਇਦਾਦਾਂ ਦੀ ਸੁਰੱਖਿਆ ਅਤੇ ਸਹੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।  (ਪੀਟੀਆਈ)

ਕੇਂਦਰੀ ਵਕਫ਼ ਕੌਂਸਲ ਦੀ ਟੀਮ ਸਬੰਧਤ ਸੂਬਿਆਂ ਦਾ ਦੌਰਾ ਕਰੇਗੀ। (ਪੀਟੀਆਈ)