ਸਿੱਖਜ਼ ਆਫ਼ ਯੂ.ਐਸ.ਏ. ਦੀ ਮੀਟਿੰਗ ਵਿਚ ਨੌਜਵਾਨਾਂ ਦੇ ਭਵਿੱਖ ਸਬੰਧੀ ਅਹਿਮ ਵਿਚਾਰਾਂ

ਏਜੰਸੀ

ਖ਼ਬਰਾਂ, ਪੰਜਾਬ

ਸਿੱਖਜ਼ ਆਫ਼ ਯੂ.ਐਸ.ਏ. ਦੀ ਮੀਟਿੰਗ ਵਿਚ ਨੌਜਵਾਨਾਂ ਦੇ ਭਵਿੱਖ ਸਬੰਧੀ ਅਹਿਮ ਵਿਚਾਰਾਂ

image

ਮੈਰੀਲੈਡ, 5 ਦਸੰਬਰ (ਗਿੱਲ) : ਸਿੱਖਜ਼ ਆਫ਼ ਯੂ.ਐਸ.ਏ. ਦੀ ਇਸ ਸਾਲ ਦੀ ਆਖ਼ਰੀ ਮੀਟਿੰਗ ਬੰਬੇ ਨਾਈਟ ਰੈਸਟੋਰੈਂਟ ਵਿਚ ਕੀਤੀ ਗਈ ਹੈ ਜਿਸ ਦੀ ਪ੍ਰਧਾਨਗੀ ਦਲਜੀਤ ਸਿੰਘ ਬੱਬੀ ਨੇ ਕੀਤੀ। ਮੀਟਿੰਗ ਦੀ ਸ਼ੁਰੂਆਤ ਸੁਖਵਿੰਦਰ ਸਿੰਘ ਚੇਅਰਮੈਨ ਨੇ ਹਾਜ਼ਰੀਨ ਨੂੰ ਜੀ ਆਇਆਂ ਕਰ ਕੇ ਕੀਤੀ। ਉਨ੍ਹਾਂ ਦਸਿਆ ਕਿ ਸਿੱਖਜ਼ ਆਫ਼ ਯੂ.ਐਸ.ਏ. ਨੂੰ ਨਾਨ ਪ੍ਰਫ਼ਿਟ ਦਾ ਦਰਜਾ ਫ਼ੈਡਰਲ ਵਲੋਂ ਮਿਲ ਚੁਕਿਆ ਹੈ। ਸਟੇਟ ਦੇ ਆਈ ਆਰ ਐਸ ਨੂੰ ਸੇਲ ਟੈਕਸ ਮੁਕਤ ਲਈ ਪੇਪਰ ਦਾਖ਼ਲ ਕਰਵਾ ਦਿਤੇ ਗਏ ਹਨ। ਉਪਰੰਤ ਮੀਟਿੰਗ ਦੀ ਕਾਰਵਾਈ ਡਾਕਟਰ ਸੁਰਿੰਦਰ ਸਿੰਘ ਗਿੱਲ ਸਕੱਤਰ ਨੂੰ ਸੰਭਾਲ ਦਿਤੀ ਗਈ। ਜਿਨ੍ਹਾਂ ਨੇ ਏਜੰਡੇ ਦੀਆਂ ਪਰਤਾਂ ਨੂੰ ਇਕ ਇਕ ਕਰ ਕੇ ਹਾਜ਼ਰੀਨ ਅੱਗੇ ਖੋਲ੍ਹਿਆ।
ਡਾਕਟਰ ਗਿੱਲ ਨੇ ਤਿਮਾਹੀ ਦੇ ਖ਼ਰਚੇ ਤੇ ਗਤੀਵਿਧੀਆਂ ਦੀ ਰੂਪ-ਰੇਖਾ ਖ਼ਬਰਾਂ ਸਮੇਤ ਪੇਸ਼ ਕੀਤੀ। ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰਨ ਉਪਰੰਤ ਬਾਕੀ ਮੁੱਦੇ ਪੇਸ਼ ਕਰਨ ਦੀ ਸਹਿਮਤੀ ਪ੍ਰਗਟਾਈ। ਫ਼ੈਡਰਲ ਤੇ ਸਟੇਟ ਵਿਚ ਨੌਕਰੀਆਂ ਲਈ ਜਾਗਰੂਕ ਕੀਤਾ ਜਾਵੇਗਾ। ਅਮਰੀਕਾ ਦੇ ਸਾਰੇ ਸੂਬਿਆਂ ਵਿਚ ਸਿੱਖਜ਼ ਆਫ਼ ਯੂ.ਐਸ.ਏ. ਚੈਪਟਰ ਦਸੰਬਰ 31 ਤਕ ਸੰਪੂਰਨ ਕਰ ਲਏ ਜਾਣਗੇ ਜਿਸ ਲਈ ਹਰ ਹਾਜ਼ਰੀਨ ਨੂੰ ਬੇਨਤੀ ਕੀਤੀ ਕਿ ਉਹ ਅਪਣੇ ਨਜ਼ਦੀਕੀ, ਸਰਗਰਮ ਵਿਅਕਤੀ ਤੇ ਦੋਸਤਾਂ ਅਤੇ ਜਾਣਨ ਵਾਲਿਆਂ ਨਾਲ ਰਾਬਤਾ ਕਾਇਮ ਕਰ ਕੇ ਇਸ ਕਾਰਵਾਈ ਨੂੰ ਨੇਪਰੇ ਚਾੜ੍ਹਨ ਵਿਚ ਸਹਿਯੋਗ ਦੇਣ। ਹੁਣ ਤਕ ਸੱਤ ਸਟੇਟਾਂ ਵਿਚ ਚੈਪਟਰ ਬਣਾ ਲਏ ਗਏ ਹਨ। ਡਾਕਟਰ ਗਿੱਲ ਨੇ ਤਿੰਨ ਅਹੁਦਿਆਂ ’ਤੇ ਨਿਯੁਕਤੀ ਕਰਨ ਲਈ ਸਹਿਮਤੀ ਦੇਣ ਦਾ ਜ਼ਿਕਰ ਕੀਤਾ ਜਿਸ ਵਿਚ ਚੀਫ਼ ਸਰਪ੍ਰਸਤ, ਸਰਪ੍ਰਸਤ, ਮੈਂਬਰ ਐਟ ਲਾਰਜ ਤੇ ਕੁਆਰਡੀਨੇਟਰ ਕਮ- ਡਾਇਰੈਕਟਰ ਸਨ।    ਵਿਸਾਖੀ ਦਾ ਪ੍ਰੋਗਰਾਮ ਕਰਨ ਲਈ ਭੁਪਿੰਦਰ ਸਿੰਘ ਰੋਮੀ ਸਿੰਘ ਨੂੰ ਬਤੌਰ ਡਾਇਰੈਕਟਰ ਪ੍ਰੋਗਰਾਮ ਨਿਯੁਕਤ ਕੀਤਾ ਗਿਆ ਹੈ।