ਦੂਜੀ ਜਮਾਤ ਦੀ ਗੁਰਸਿਮਰਤ ਕੌਰ ਦਾ ਨਾਮ ਇੰਡੀਆ ਬੁੱਕ ਆਫ਼ ਰੀਕਾਰਡ ਵਿਚ ਦਰਜ

ਏਜੰਸੀ

ਖ਼ਬਰਾਂ, ਪੰਜਾਬ

ਦੂਜੀ ਜਮਾਤ ਦੀ ਗੁਰਸਿਮਰਤ ਕੌਰ ਦਾ ਨਾਮ ਇੰਡੀਆ ਬੁੱਕ ਆਫ਼ ਰੀਕਾਰਡ ਵਿਚ ਦਰਜ

image

ਮੁਕੰਦਪੁਰ, 5 ਦਸੰਬਰ (ਸੁਖਜਿੰਦਰ ਸਿੰਘ ਬਖਲੌਰ) : ਸਿਖਿਆ ਦੇ ਖੇਤਰ ਵਿਚ ਅਪਣੀ ਵਿਲੱਖਣ ਪਹਿਚਾਣ ਬਣਾ ਚੁੱਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਮੁਕੰਦਪੁਰ ਦੇ ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਤੇ ਮੈਪਲ ਬੀਅਰ ਕੈਨੇਡੀਅਨ ਸਕੂਲ ਦੀ ਦੂਜੀ ਜਮਾਤ ਦੀ ਵਿਦਿਆਰਥਣ ਗੁਰਸਿਮਰਤ ਕੌਰ ਜਿਸ ਨੂੰ ਭਾਰਤ ਦੇ 28 ਰਾਜਾ ਦੇ ਨਾਮ, ਉਨ੍ਹਾਂ ਦੀਆਂ ਰਾਜਧਾਨੀਆਂ ਦੇ ਨਾਮ, ਰਾਜ ਦੇ ਲੋਕ ਨਾਚਾਂ, ਰਾਜ ਦੇ ਰਾਜ ਪੰਛੀਆਂ, ਰਾਜ ਪਸ਼ੂਆਂ, ਰਾਜ ਦੀਆ ਰਾਜ ਭਾਸ਼ਾਵਾਂ, ਕੇਦਰ ਸ਼ਾਸ਼ਤ ਪ੍ਰਦੇਸ਼ ਤੇ ਉਨ੍ਹਾਂ ਦੀਆਂ ਰਾਜਧਾਨੀਆਂ, ਭਾਰਤ ਦੇ ਹੁਣ ਤਕ ਦੇ ਸਾਰੇ ਪ੍ਰਧਾਨ ਮੰਤਰੀਆਂ, ਰਾਸ਼ਟਰਪਤੀਆਂ ਦੇ ਤਰਤੀਬ ਅਨੁਸਾਰ ਨਾਂਅ, ਭਾਰਤ ਦੇ ਗੁਆਂਢੀ ਦੇਸ਼ਾਂ ਦੇ ਨਾਂਅ, 50 ਦੇਸ਼ਾਂ ਦੀਆਂ ਰਾਜਧਾਨੀਆਂ, 50 ਦੇਸ਼ਾਂ ਦੀਆਂ ਰਾਸ਼ਟਰੀ ਭਾਸ਼ਾਵਾਂ ਦੇ ਨਾਂਅ, ਸਿੰਧੂ ਘਾਟੀ ਸਭਿਅਤਾ ਦੇ 27 ਮਸ਼ਹੂਰ ਸਥਾਨ, 8 ਗ੍ਰਹਿ ਤੇ 7 ਮਹਾਂਦੀਪਾਂ ਦੇ ਨਾਂਅ ਤੇ ਰਾਸ਼ਟਰੀ ਗਾਇਨ ਆਦਿ ਮੂੰਹ ਜ਼ੁਬਾਨੀ ਯਾਦ ਹੈ। ਇਸ ਤੋਂ ਇਲਾਵਾ ਇਹ ਜਨਰਲ ਨਾਲਿਜ ਤੇ ਕਰੰਟ ਅਫ਼ੇਅਰ ਨਾਲ ਸਬੰਧਤ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਮੁਹਾਰਤ ਰਖਦੀ ਹੈ। ਜਿਸ ਕਰ ਕੇ ਗੁਰਸਿਮਰਤ ਕੌਰ ਨੇ ਅਪਣਾ ਨਾਮ ਇੰਡੀਆ ਬੁੱਕ ਆਫ਼ ਰੀਕਾਰਡ ਵਿਚ ਦਰਜ ਕਰਵਾਇਆ ਹੈ। 
ਗੁਰਸਿਮਰਤ ਕੌਰ ਦੀ ਇਸ ਪ੍ਰਾਪਤੀ ’ਤੇ ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਤੇ ਮੈਪਲ ਬੀਅਰ ਕਨੇਡੀਅਨ ਸਕੂਲ ਦੇ ਪ੍ਰਿੰਸੀਪਲ ਭੁਪਿੰਦਰ ਸਿੰਘ ਚੇਅਰਮੈਨ ਡਾ. ਅਮਰਜੀਤ ਸਿੰਘ ਤੇ ਮੈਡਮ ਮਮਤਾ ਰਾਣਾ ਨੇ ਇਸ ਬੱਚੀ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰਸਿਮਰਤ ਕੌਰ ਨੇ ਜਿਥੇ ਸਕੂਲ, ਪਿੰਡ, ਜ਼ਿਲ੍ਹੇ ਤੇ ਪੂਰੇ ਭਾਰਤ ਦਾ ਨਾਂਅ ਰੋਸ਼ਨ ਕਰ ਕੇ ਨਿੱਕੀ ਉਮਰੇ ਵੱਡੀਆਂ ਪੁਲਾਘਾਂ ਪੁੱਟਣ ’ਚ ਕਾਮਯਾਬੀ ਹਾਸਲ ਕੀਤੀ ਹੈ। ਪ੍ਰਿੰਸੀਪਲ ਭੁਪਿੰਦਰ ਸਿੰਘ ਨੇ ਦਸਿਆ ਕਿ ਪਿਛਲੇ ਸਾਲ ਪੰਜਾਬ ਸਰਕਾਰ ਵਲੋਂ ਕਰਵਾਏ ‘ਅੰਬੈਸਡਰ ਆਫ਼ ਹੋਪ’ ਮੁਕਾਬਲੇ ’ਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚੋਂ ਤੀਜਾ ਸਥਾਨ ਪ੍ਰਾਪਤ ਕਰ ਕੇ ਅਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ।