'ਬੇਰੁਜ਼ਗਾਰਨੌਜਵਾ ਨੌਕਰੀ ਲਈ ਕੌਸ਼ਲ ਵਿਕਾਸ ਨਿਗਮ ਪੋਰਟਲ 'ਤੇ ਰਜਿਸਟਰਡ ਕਰਨ

ਏਜੰਸੀ

ਖ਼ਬਰਾਂ, ਪੰਜਾਬ

'ਬੇਰੁਜ਼ਗਾਰ ਨੌਜਵਾਨ ਨੌਕਰੀ ਲਈ ਕੌਸ਼ਲ ਵਿਕਾਸ ਨਿਗਮ ਪੋਰਟਲ 'ਤੇ ਰਜਿਸਟਰਡ ਕਰਨ , ਨਿਯਮ ਅਨੁਸਾਰ ਯੋਗ ਨੂੰ ਮਿਲੇਗਾ ਲਾਭ'

IMAGE

ਨਿਯਮ ਅਨੁਸਾਰ ਯੋਗ ਨੂੰ  ਮਿਲੇਗਾ ਲਾਭ'


ਚੰਡੀਗੜ੍ਹ, 4 ਦਸੰਬਰ (ਪਪ):  ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਕਰਨਾਲ ਵਿਚ ਕਰੀਬ 4 ਘੰਟੇ ਚੱਲੇ ਜਨ ਸੁਣਵਾਈ ਪ੍ਰੋਗ੍ਰਾਮ ਦੌਰਾਨ ਕਰੀਬ 100 ਲੋਕਾਂ ਦੀ ਸ਼ਿਕਾਇਤਾਂ ਤੇ ਸਮਸਿਆਵਾਂ ਨੂੰ  ਸੁਣਿਆ | ਇਸ ਵਿਚ ਸਿਖਿਆ, ਮੈਡੀਕਲ, ਸੜਕ ਨਿਰਮਾਣ, ਪੁਲਿਸ ਸਮੇਤ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਸ਼ਿਕਾਇਤਾਂ ਸ਼ਾਮਿਲ ਸਨ, ਜਿਨ੍ਹਾਂ ਦਾ ਮੌਕੇ 'ਤੇ ਹੀ ਹੱਲ ਕੀਤਾ ਅਤੇ ਅਧਿਕਾਰੀਆਂ ਨੂੰ  ਜਰੂਰੀ ਨਿਰਦੇਸ਼ | ਕੁੱਝ ਸ਼ਿਕਾਇਤਾਂ ਰਾਜ ਪੱਧਰ ਦੀ ਪੋਲਿਸੀ ਨਾਲ ਸਬੰਧਿਤ ਸਨ, ਉਨ੍ਹਾਂ ਦਾ ਚੰਡੀਗੜ੍ਹ ਮੁੱਖ ਦਫਤਰ ਤੋਂ ਹੱਲ ਕਰਵਾਇਆ ਜਾਵੇਗਾ |
ਮੁੱਖ ਮੰਤਰੀ ਨੇ ਬੇਰੁਜਗਾਰ ਨੌਜੁਆਨਾਂ ਨੂੰ  ਨੌਕਰੀ ਦੇ ਲਈ ਨਵੇਂ ਬਣਾਏ ਗਏ ਕੌਸ਼ਲ ਵਿਕਾਸ ਨਿਗਮ ਪੋਰਟਲ 'ਤੇ ਖੁਦ ਨੂੰ  ਰਜਿਸਟਰਡ ਕਰਨ ਨੂੰ  ਕਿਹਾ ਤਾਂ ਜੋ ਉਨ੍ਹਾਂ ਨੂੰ  ਨਿਯਮ ਅਨੁਸਾਰ ਇਸ ਦਾ ਲਾਭ ਮਿਲ ਸਕੇ | ਜਨ ਸੁਣਵਾਈ ਦੇ ਦੌਰਾਨ ਮੁੱਖ ਮੰਤਰੀ ਦੇ ਸਾਹਮਣੇ 300 ਤੋਂ ਵੱਧ ਸ਼ਿਕਾਇਤਾਂ ਰੱਖੀਆਂ ਗਈਆਂ ਸਨ |
ਇਸ ਦੌਰਾਨ ਇਕ ਬਜੁਰਗ ਨੇ ਨਿਜੀ ਮਾਮਲੇ ਦੀ ਸ਼ਿਕਾਇਤ ਕੀਤੀ ਜਿਸ 'ਤੇ ਮੁੱਖ ਮੰਤਰੀ ਨੇ ਤੁਰੰਤ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਦਾਵ ਨੂੰ  ਸਹੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ | ਇਸੀ ਤਰ੍ਹਾ ਇਥ ਸਮਸਿਆ ਦੀ ਸੁਣਵਾਈ ਦੌਰਾਨ ਮੁੰਖ ਮੰਤਰੀ ਨੇ ਜਿਲ੍ਹਾ ਵਿਜੀਲੈਂਸ ਟੀਮ ਨੂੰ  ਹੋਰ ਵੱਧ ਸਰਗਰਮ ਹੋਣ ਦੇ ਨਿਰਦੇਸ਼ ਦਿੱਤੇ ਤਾਂ ਜੋ ਧੋਖਾਧੜੀ ਵਰਗੇ ਮਾਮਲਿਆਂ ਨੂੰ  ਤੁਰੰਤ ਨਿਪਟਾਇਆ ਜਾ ਸਕੇ |
ਉਨ੍ਹਾਂ ਨੇ ਅਧਿਕਾਰੀਆਂ ਨੂੰ  ਪੰਚਾਇਤ ਦੀ ਮੰਗ 'ਤੇ ਪਿੰਡ ਬੱਲਾਂ ਵਿਚ ਇਕ ਬੱਸ ਸਟੈਂਡ ਬਨਾਉਣ ਦਾ ਪ੍ਰਸਤਾਵ ਤਿਆਰ ਕਰਨ ਦੇ ਨਿਰਦੇਸ਼ ਦਿੱਤੇ | ਮੁੱਖ ਮੰਤਰੀ ਨੇ ਸਿਹਤ ਕੇਂਦਰ ਵਿਚ ਡਾਕਟਰ ਦੀ ਨਿਯੁਕਤੀ, ਪਿੰਡ ਵਿਚ ਲਾਇਬ੍ਰੇਰੀ ਬਨਾਉਣ ਅਤੇ ਪਸ਼ੂ ਹਸਪਤਾਲ ਨੂੰ  ਠੀਕ ਕਰਵਾਉਣ ਸਬੰਧੀ ਮਾਰਗਾਂ ਦੇ ਨਿਪਟਾਨ ਦੇ ਲਈ ਸਬੰਧਿਤ ਅਧਿਕਾਰੀਆਂ ਨੂੰ  ਸਹੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ |
ਇਸ ਮੌਕੇ 'ਤੇ ਇੰਦਰੀ ਦੇ ਵਿਧਾਇਥ ਰਾਮਕੁਮਾਰ ਕਸ਼ਪ, ਮੇਅਰ ਰੇਣੂ ਬਾਲਾ ਗੁਪਤਾ, ਅਸੰਧ ਦੇ ਸਾਬਕਾ ਵਿਧਾਇਕ ਬਖਸ਼ੀਸ਼ ਸਿੰਘ ਵਿਰਕ, ਸਵੱਛ ਭਾਰਤ ਮਿਸ਼ਨ ਹਰਿਆਣਾ ਕਾਰਜਕਾਰੀ ਡਿਪਟੀ ਚੇਅਰਮੈਨ ਸੁਭਾਸ਼ ਚੰਦਰ, ਸੀਨੀਅਰ ਡਿਪਟੀ ਮੇਅਰ ਰਾਜੇਸ਼ ਜੱਗੀ, ਡਿਪਟੀ ਕਮਿਸ਼ਨਬ ਨਿਸ਼ਾਂਤ ਕੁਮਾਰ ਯਾਦਵ, ਪੁਲਿਸ ਸੁਪਰਡੈਂਟ ਗੰਗਾਰਾਮ ਪੁਨਿਆਅ ਸਮੇਤ ਕਈ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹੇ |