ਪ੍ਰਾਈਵੇਟ ਕੰਪਨੀ ਵਲੋਂ EPF ਦੇ 3 ਕਰੋੜ ਰੁਪਏ ਗਬਨ ਕਰਨ ਦਾ ਮਾਮਲਾ
EPFO ਵਲੋਂ ਕੰਪਨੀ ਖ਼ਿਲਾਫ਼ ਨੋਟਿਸ ਜਾਰੀ. ਕੰਪਨੀ ਦੀ ਮੰਗਿਆ EPF ਕੋਡ
ਮੁਹਾਲੀ: ਸੂਬੇ ਦੇ ਸਿਹਤ ਵਿਭਾਗ ਨੂੰ ਠੇਕਾ ਆਧਾਰ ਤੇ ਮੁਲਾਜ਼ਮ ਮੁਹੱਈਆ ਕਰਵਾਉਣ ਵਾਲੀ ਇੱਕ ਪ੍ਰਾਈਵੇਟ ਕੰਪਨੀ ਵਲੋਂ 300 ਮੁਲਾਜ਼ਮਾਂ ਦੇ ਈਪੀਐੱਫ ਦੀ ਲੱਗਭਗ ਤਿੰਨ ਕਰੋੜ ਰੁਪਏ ਦੀ ਰਕਮ ਗਬਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਦੇ ਸਿਹਤ ਵਿਭਾਗ ਵਲੋਂ ਆਯੂਸ਼ਮਾਨ ਭਾਰਤ ਸਰਬ ਸਿਹਤ ਬੀਮਾ ਯੋਜਨਾ ਲਈ ਇੱਕ ਪ੍ਰਾਈਵੇਟ ਕੰਪਨੀ ਐੱਮ ਡੀ ਇੰਡੀਆ ਹੈਲਥ ਇੰਸ਼ੋਰੈੱਸ ਪ੍ਰਾਈਵੇਟ ਲਿਮਿਟਡ ਰਾਹੀ 300 ਮੁਲਾਜ਼ਮ ਅਰੋਗ ਮਿੱਤਰ ਲਜੋਂ ਰੱਖੇ ਗਏ ਸਨ।
ਵਿਭਾਗ ਵਲੋਂ ਕੰਪਨੀ ਨਾਲ ਫਰਬਰੀ 2020 ਵਿਚ ਇਕਰਾਰ ਕੀਤਾ ਗਿਆ ਸੀ। ਇਨ੍ਹਾਂ ਅਰੋਗ ਮਿੱਤਰਾਂ ਦੀ ਤਾਇਨਾਤੀ ਸਰਕਾਰੀ ਹਸਪਤਾਲਾਂ ਵਿਚ ਕੀਤੀ ਗਈ ਸੀ, ਜਿੱਥੇ ਉਹ ਮਰੀਜ਼ਾਂ ਨੂੰ ਸਰਕਾਰ ਦੀ ਇਸ ਸਕੀਮ ਬਾਰੇ ਜਾਗਰੂਕ ਕਰਦੇ ਸਨ। ਉਕਤ ਪ੍ਰਾਈਵੇਟ ਕੰਪਨੀ ’ਤੇ ਮੁਲਾਜ਼ਮਾਂ ਨੂੰ ਤਨਖਾਹ ਪੂਰੀ ਨਾ ਦੇਣ ਅਤੇ ਉਨ੍ਹਾਂ ਦੀਆਂ ਤਨਖਾਹਾਂ ’ਚੋਂ ਕੱਟੀ ਗਈ ਈਪੀਐੱਫ ਦੀ ਰਾਸ਼ੀ ਈਪੀਐੱਫਓ ਕੋਲ ਜਮ੍ਹਾਂ ਨਾ ਕਰਵਾਉਣ ਦਾ ਦੋਸ਼ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੁਲਾਜ਼ਮ ਪਿਛਲੇ 32 ਮਹੀਨਿਆਂ ਤੋਂ ਇਸ ਕੰਪਨੀ ਨਾਲ ਕੰਮ ਕਰ ਰਹੇ ਹਨ। ਹਾਲ ਹੀ ਵਿਚ ਕੁਝ ਮੁਲਾਜ਼ਮਾਂ ਵਲੋਂ ਸਰਕਾਰ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਵਿਚ ਉਕਤ ਕਾਰਵਾਈ ਕੀਤੀ ਗਈ ਸੀ, ਜਿਸ ਵਿਚ ਉਕਤ ਕੰਪਨੀ ਤੇ ਉਨ੍ਹਾਂ ਦੇ ਈਪੀਐੱਫ ਦੀ ਰਕਮ ਜਮ੍ਹਾਂ ਕਰਵਾਉਣ ਅਤੇ ਪੈਨਸ਼ਨ ਸਬੰਧੀ ਲਾਭ ਦੇਣ ਤੋਂ ਇਨਕਾਰ ਕਰਨ ਦਾ ਦੋਸ਼ ਲਾਇਆ ਗਿਆ ਸੀ।
ਇਸ ਸ਼ਿਕਾਇਤ ਮਗਰੋਂ ਹੀ ਕੰਪਨੀ ਖਿਲਾਫ ਜਾਂਚ ਆਰੰਭੀ ਗਈ ਸੀ। ਸ਼ਿਕਾਇਤ ਕਰਨ ਵਾਲਿਆਂ ਵਿਚ ਸ਼ਾਮਲ ਆਰਟੀਆਈ ਕਾਰਕੁਨ ਭਗਵਾਨ ਦਾਸ ਨੇ ਕਿਹਾ ਕਿ ਸੂਬੇ ਦਾ ਸਿਹਤ ਵਿਭਾਗ ਆਪਣੇ ਮੁਲਾਜ਼ਮਾਂ ਨੂੰ ਘੱਟ ਤੋਂ ਘੱਟ ਤਨਖਾਹ ਦੇਣ ਦੇ ਕਾਨੂੰਨ ਦੀ ਪਾਲਣਾ ਕਰਨ ਵਿਚ ਨਾਕਾਮ ਰਿਹਾ ਹੈ, ਜਿਸ ਕਾਰਨ ਮੁਲਾਜ਼ਮਾਂ ਦਾ ਸ਼ੋਸ਼ਣ ਹੋਇਆ ਹੈ। ਇਸ ਮਾਮਲੇ ਵਿਚ ਹੁਣ ਈਪੀਐੱਫਓ ਵਲੋਂ ਸੂਬਾ ਸਿਹਤ ਵਿਭਾਗ ਨੂੰ ਇਕ ਨੋਟਿਸ ਜਾਰੀ ਕਰਦਿਆਂ ਕਿਹਾ ਗਿਆ ਹੈ, ਕਿ ਉਕਤ ਕੰਪਨੀ ਵਲੋਂ ਸੂਬਾ ਈਪੀਐੱਫਓ, ਈਐੱਸਆਈਸੀ ਅਤੇ ਕਿਰਤ ਵਿਭਆਗ ਨਾਲ ਧੋਖਾਧੜੀ ਕੀਤੀ ਗਈ ਹੈ।
ਇਸ ਮਾਮਲੇ ਵਿਚ ਈਪੀਐੱਫਓ ਵਲੋਂ ਕੰਪਨੀ ਦਾ ਈਪੀਐੱਫ ਕੋਡ ਵੀ ਮੰਗਿਆ ਗਿਆ ਹੈ, ਤਾਂ ਜੋ ਮਾਮਲੇ ਦੀ ਜਾਂਚ ਕੀਤੀ ਜਾ ਸਕੇ। ਦੂਜੇ ਪਾਸੇ ਉਕਤ ਪ੍ਰਾਈਵੇਟ ਕੰਪਨੀ ਦਾ ਪੰਜਾਬ ਵਿਚ ਕੰਮ ਸੰਭਾਲ ਰਹੇ ਮੈਨੇਜਰ ਦਿਨੇਸ਼ ਕੁੰਡੂ ਦਾ ਕਹਿਣਾ ਹੈ ਕਿ ‘ਅਰੋਗ ਮਿੱਤਰ’ ਸਲਾਹਕਾਰਾਂ ਵਜੋਂ ਕੰਮ ਕਰਦੇ ਸਨ ਕੰਪਨੀ ਵਲੋਂ ਉਨ੍ਹਾਂ ਦਾ ਸਿਰਫ ਈਡੀਐੱਸ ਕੱਟਿਆ ਜਾਂਦਾ ਸੀ ਪਰ ਈਪੀਐੱਫ ਤੇ ਈਐੱਸਆਈ ਨਹੀਂ ਸੀ ਕੱਟਿਆ ਜਾਂਦਾ ਹਾਲਾਂਕਿ ਕੰਪਨੀ ਵਲੋਂ ਕੀਤੇ ਜਾ ਰਹੇ ਦਾਅਵਿਆਂ ਤੋਂ ਉਲਟ ਅਰੋਗ ਮਿੱਤਰ ਵਜੋਂ ਕੰਮ ਕਰਨ ਵਾਲੇ ਮੁਲਾਜ਼ਮ ਸਵੇਰੇ 8 ਵਜੋ ਤੋਂ ਸ਼ਾਮ 6.30 ਵਜੇ ਤੱਕ ਹਫ਼ਤੇ ਦੇ ਛੇ ਦਿਨ ਪੂਰਾ ਸਮਾਂ ਕੰਮ ਕਰਦੇ ਸਨ