ਰਿਟਰੀਟ ਸੈਰੇਮਨੀ ਦੇਖਣ ਦੇ ਚਾਹਵਾਨਾਂ ਨੂੰ BSF ਨੇ ਦਿੱਤੀ ਨਵੀਂ ਸਹੂਲਤ, ਲਾਂਚ ਕੀਤਾ attari.bsf.upv.in. ਪੋਰਟਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ID ਪਰੂਫ਼ ਨਾਲ ਹੁਣ 48 ਘੰਟੇ ਪਹਿਲਾਂ ਆਨਲਾਈਨ ਬੁਕਿੰਗ ਕਰਵਾ ਸਕਣਗੇ ਦਰਸ਼ਕ

Representative Image

ਇੱਕ ਜਨਵਰੀ ਤੋਂ ਸ਼ੁਰੂ ਹੋਵੇਗੀ ਨਵੀਂ ਸੁਵਿਧਾ 
ID ਪਰੂਫ਼ ਨਾਲ ਬੁੱਕ ਕਰਵਾ ਸਕਣਗੇ ਆਪਣੀ ਮਰਜ਼ੀ ਦੀ ਸੀਟ 

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ): ਅਟਾਰੀ ਵਾਹਗਾ ਸਰਹੱਦ 'ਤੇ ਹੁਣ ਵਾਲੀ ਰਿਟਰੀਟ ਸੈਰੇਮਨੀ ਨੂੰ ਵੇਖਣ ਆਉਣ ਵਾਲੇ ਰੋਜ਼ਾਨਾ 25 ਤੋਂ ਤੀਹ ਹਜ਼ਾਰ ਸੈਲਾਨੀਆਂ ਦੀ ਸਹੂਲਤ ਲਈ ਬੀ ਐਸ ਐਫ ਵਲੋਂ ਇਕ ਨਵੀਂ ਸੁਵਿਧਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਚਲਦੇ ਹੁਣ ਰਿਟਰੀਟ ਸੈਰੇਮਨੀ ਵੇਖਣ ਵਾਲੇ ਲੋਕ ਘਰ ਬੈਠੇ ਆਪਣੀ ਸੁਵਿਧਾ ਅਨੁਸਾਰ ਆਈ ਡੀ ਕਾਰਡ ਦਿਖਾ ਆਪਣੀ ਮਨਚਾਹੀ ਸੀਟ ਬੁੱਕ ਕਰ ਸਕਦੇ ਹਨ।

ਦੱਸ ਦੇਈਏ ਕਿ ਇਸ ਲਈ ਦਰਸ਼ਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਫੀਸ ਦੇਣ ਦੀ ਲੋੜ ਨਹੀਂ ਹੈ। ਇਹ ਜਾਣਕਾਰੀ ਬੀ ਐਸ ਐਫ ਦੇ ਡਾਇਰੈਕਟਰ ਜਨਰਲ ਵਲੋਂ ਇਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਅਟਾਰੀ ਵਾਹਗਾ ਸਰਹੱਦ 'ਤੇ ਰੋਜ਼ਾਨਾ 25 ਤੋਂ 30 ਹਜ਼ਾਰ ਆਉਣ ਵਾਲੇ ਸੈਲਾਨੀਆ ਲਈ ਰਿਟਰੀਟ ਸੇਰੇਮਨੀ ਵੇਖਣ ਲਈ ਆਨਲਾਈਨ ਸੁਵਿਧਾ ਬੀ ਐਸ ਐਫ ਅਤੇ ਪੰਜਾਬ ਦੇ ਆਈ ਟੀ ਸੈਲ ਵਲੋਂ ਤਿਆਰ ਕੀਤੀ ਗਈ ਹੈ। ਜਿਸ ਦੇ ਚਲਦੇ ਉਹ 48 ਘੰਟੇ ਪਹਿਲਾ ਰਿਟਰੀਟ ਸੇਰੇਮਨੀ ਵੇਖਣ ਲਈ ਆਪਣੀ ਸੀਟ ਬੁੱਕ ਕਰਵਾ ਸਕਦੇ ਹਨ ਜੋ ਕਿ ਬਿਲਕੁਲ ਨਿਸ਼ੁਲਕ ਹੈ

ਇਹ ਸੁਵਿਧਾ 1 ਜਨਵਰੀ ਤੋਂ ਸ਼ੁਰੂ ਹੁਣ ਜਾ ਰਹੀ ਹੈ। ਇਸ ਲਈ ਹੁਣ ਰਿਟਰੀਟ ਸੈਰੇਮਨੀ ਦੇਖਣ ਦੇ ਚਾਹਵਾਨ ਹੁਣ ਆਪਣੀ ਮਨਚਾਹੀ ਸੀਟ ਬੁਕ ਕਰ ਰਿਟਰੀਟ ਸੇਰੇਮਨੀ ਦਾ ਆਨੰਦ ਮਾਣ ਸਕਣਗੇ।ਜਿਸਦੇ ਲਈ ਉਹਨਾ ਨੂੰ attari.bsf.upv.in.ਸਾਇਟ 'ਤੇ ਬੁਕਿੰਗ ਕਰਨੀ ਹੋਵੇਗੀ।