ਪੰਜਾਬ 'ਚ ਡਰੋਨਾਂ ਦੀ ਵਧੀ ਹਲਚਲ, ਸਰਹੱਦ ਪਾਰ ਤੋਂ ਹੁਣ ਤੱਕ 239 ਤੋਂ ਵੱਧ ਆਏ ਡਰੋਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

BSF ਨੇ ਵੀ ਦਿੱਤਾ ਮੋੜਵਾਂ ਜਵਾਬ, 18 ਡਰੋਨ ਕੀਤੇ ਢੇਰ

Drone

 

ਅੰਮ੍ਰਿਤਸਰ: ਭਾਰਤ-ਪਾਕਿ ਸਰਹੱਦ 'ਤੇ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਖੇਪ ਭੇਜਣ ਨਾਲ ਸੁਰੱਖਿਆ ਏਜੰਸੀਆਂ ਪਰੇਸ਼ਾਨ ਹਨ। ਪੰਜਾਬ 'ਚ ਭਾਰਤ-ਪਾਕਿ ਸਰਹੱਦ 'ਤੇ ਡਰੋਨ ਦੀ ਆਵਾਜਾਈ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 81 ਫੀਸਦੀ ਵਧੀ ਹੈ। ਬੀਐਸਐਫ ਦੇ ਅੰਕੜਿਆਂ ਮੁਤਾਬਕ ਸਰਹੱਦ ਪਾਰ ਤੋਂ ਹੁਣ ਤੱਕ 239 ਡਰੋਨਾਂ ਦੀ ਘੁਸਪੈਠ ਹੋਈ ਹੈ। ਇਨ੍ਹਾਂ 'ਚੋਂ 18 ਵਾਰ ਡਰੋਨ ਨੂੰ ਢੇਰ ਕੀਤਾ ਜਾ ਚੁੱਕਿਆ ਹੈ। 2020 ਵਿੱਚ, ਦੇਸ਼ ਵਿੱਚ ਸਰਹੱਦ ਪਾਰ ਤੋਂ ਡਰੋਨਾਂ ਦੀ 79 ਘੁਸਪੈਠ ਹੋਈ।

2021 ਵਿੱਚ ਇਹ ਵਧ ਕੇ 109 ਗੁਣਾ ਹੋ ਗਿਆ। ਜੇਕਰ 2022 ਦੀ ਹੁਣ ਤੱਕ ਗੱਲ ਕਰੀਏ ਤਾਂ ਦੇਸ਼ ਵਿੱਚ ਕੁੱਲ 283 ਡਰੋਨਾਂ ਦੀ ਘੁਸਪੈਠ ਹੋਈ ਹੈ ਅਤੇ ਇਨ੍ਹਾਂ ਵਿੱਚੋਂ 239 ਪੰਜਾਬ ਦੇ ਹਨ। ਇਸ ਵਿੱਚ ਜਵਾਨਾਂ ਵੱਲੋਂ 18 ਡਰੋਨ ਸੁੱਟੇ ਗਏ, ਜਦੋਂ ਕਿ 194 ਵਾਪਸ ਚਲੇ ਗਏ। ਬੈਟਰੀ ਜਾਂ ਹੋਰ ਕਾਰਨਾਂ ਕਰਕੇ 27 ਵਾਰ ਆਪਣੇ ਆਪ ਡਿੱਗ ਗਏ। ਇਕ ਹਫਤੇ 'ਚ ਹੀ 8 ਵਾਰ ਡਰੋਨ ਸੂਬੇ 'ਚ ਘੁਸਪੈਠ ਕਰ ਚੁੱਕੇ ਹਨ। ਇਨ੍ਹਾਂ ਵਿੱਚੋਂ ਫਿਰੋਜ਼ਪੁਰ ਵਿੱਚ ਦੋ ਵਾਰ ਡਰੋਨ ਸੁੱਟੇ ਜਾ ਚੁੱਕੇ ਹਨ।

ਤਰਨਤਾਰਨ/ਅੰਮ੍ਰਿਤਸਰ— ਤਰਨਤਾਰਨ ਜ਼ਿਲੇ ਅਧੀਨ ਆਉਂਦੀ ਭਾਰਤੀ ਸਰਹੱਦ 'ਚ ਸ਼ਨੀਵਾਰ ਰਾਤ ਨੂੰ 3 ਵੱਖ-ਵੱਖ ਥਾਵਾਂ ਤੋਂ ਡਰੋਨਾਂ ਨੇ ਘੁਸਪੈਠ ਕੀਤੀ। ਇੱਕ ਡਰੋਨ ਨੂੰ ਬੀਐਸਐਫ ਨੇ ਢੇਰ ਕੀਤਾ, ਜਦੋਂ ਕਿ ਦੋ ਥਾਵਾਂ 'ਤੇ ਡਰੋਨ ਨੂੰ ਵਾਪਸ ਭੇਜਿਆ। ਸੁੱਟੇ ਗਏ ਡਰੋਨ ਤੋਂ ਇਲਾਵਾ 3 ਪੈਕਟਾਂ 'ਚ 3 ਕਿਲੋ ਹੈਰੋਇਨ ਦੀ ਖੇਪ ਬਰਾਮਦ ਹੋਈ ਹੈ। ਡਰੋਨ ਦਾ ਭਾਰ 7.2 ਕਿਲੋ ਦੱਸਿਆ ਜਾ ਰਿਹਾ ਹੈ। ਬੀਐਸਐਫ ਦੇ ਬੁਲਾਰੇ ਅਨੁਸਾਰ ਅਮਰਕੋਟ ਦੇ ਬੀਓਪੀ ਕਾਲੀਆ ਵਿਖੇ ਰਾਤ ਕਰੀਬ 11 ਵਜੇ ਡਰੋਨ ਦੀ ਆਵਾਜ਼ ਆਈ।