Punjab News: ਦੇਰ ਰਾਤ ਅੰਮ੍ਰਿਤਸਰ ਦੇ ਮਜੀਠਾ ਠਾਣੇ 'ਚ ਹੋਇਆ ਧਮਾਕਾ

ਏਜੰਸੀ

ਖ਼ਬਰਾਂ, ਪੰਜਾਬ

Punjab News:ਇਸ ਮੌਕੇ ਲੋਕਾਂ ਵੀ ਭੀੜ ਥਾਣੇ ਦੇ ਬਾਹਰ ਇਕੱਠੀ ਹੋ ਗਈ।

An explosion took place in Amritsar's Majitha Thane late at night

Punjab News: ਅੰਮ੍ਰਿਤਸਰ ਦੇ ਮਜੀਠਾ ਪੁਲਸ ਸਟੇਸ਼ਨ ਦੇ ਬਾਹਰ ਇਕ ਧਮਾਕਾ ਹੋਣ ਦੀ ਖਬਰ ਸਹਾਮਣੇ ਆਈ ਹੈ। ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਹੌਲ ਬਣ ਗਿਆ। 

ਜਾਣਕਾਰੀ ਅਨੁਸਾਰ ਇਹ ਧਮਾਕਾ ਰਾਤ ਸਾਢੇ ਨੌਂ ਵਜੇ ਦੇ ਕਰੀਬ ਪੁਲਿਸ ਥਾਣੇ ਅੰਦਰ ਹੋਇਆ ਜਿਸ ਤੋਂ ਬਾਅਦ ਪੁਲੀਸ ਥਾਣੇ ਦੇ ਗੇਟ ਬੰਦ ਕਰ ਦਿੱਤੇ ਗਏ। ਇਸ ਮੌਕੇ ਲੋਕਾਂ ਵੀ ਭੀੜ ਥਾਣੇ ਦੇ ਬਾਹਰ ਇਕੱਠੀ ਹੋ ਗਈ।

ਦੂਜੇ ਪਾਸੇ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਨੇ ਕਿਹਾ ਕਿ ਇਹ ਧਮਾਕਾ ਟਾਇਰ ਫਟਣ ਕਾਰਨ ਹੋਇਆ। ਇਸ ਦੌਰਾਨ ਪੱਤਰਕਾਰਾਂ ਨੂੰ ਥਾਣੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਪੁਲੀਸ ਵੱਲੋਂ ਭਾਵੇਂ ਟਾਇਰ ਫਟਣ ਨਾਲ ਧਮਾਕਾ ਹੋਣ ਬਾਰੇ ਕਿਹਾ ਜਾ ਰਿਹਾ ਹੈ ਪਰ ਇਸ ਦੀ ਹਾਲੇ ਤਕ ਪੁਸ਼ਟੀ ਨਹੀਂ ਹੋਈ।