ਵਿਆਹ ਤੋਂ ਮੁੜਦੇ ਟੱਬਰ ’ਤੇ ਟੁੱਟਿਆ ਕਹਿਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਰ ਤੇ ਕੈਂਟਰ ਵਿੱਚ ਹੋਈ ਟੱਕਰ, ਮਹਿਲਾ ਦੀ ਮੌਤ

Wrath breaks out on family returning from wedding

ਅਬੋਹਰ: ਅਬੋਹਰ ਵਿਖੇ ਬੱਲੂਆਣਾ ਦੇ ਨੇੜੇ ਇੱਕ ਸੜਕ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਤੋਂ ਅਬੋਹਰ ਨਿਵਾਸੀ ਪਰਿਵਾਰ ਵਿਆਹ ਸਮਾਗਮ ਤੋਂ ਪਰਤ ਰਿਹਾ ਸੀ ਕਿ ਇੱਕ ਕੈਂਟਰ ਦੇ ਨਾਲ ਕਾਰ ਦੀ ਟੱਕਰ ਹੋ ਗਈ। ਕਾਰ ਦੇ ਵਿੱਚ ਸਵਾਰ ਪਰਿਵਾਰ ਦੀ ਮਹਿਲਾ ਦੀ ਜਾਨ ਚਲੀ ਗਈ ਹੈ। ਜਦਕਿ ਮਹਿਲਾ ਦਾ ਪਤੀ ਤੇ ਬੱਚੇ ਸੁਰੱਖਿਅਤ ਹਨ। ਮ੍ਰਿਤਕ ਮਹਿਲਾ ਦੀ ਦੇਹ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।