ਬਲਬੀਰ ਸਿੰਘ ਬੀਰਾ ਉਰਫ਼ ਭੂਤਨਾ ਨੂੰ ਮਿਲੀ ਪੰਜਾਬ-ਹਰਿਆਣਾ ਹਾਈ ਕੋਰਟ ਦੇ ਦੋਹਰੇ ਬੈਂਚ ਤੋਂ ਪੱਕੀ ਜ਼ਮਾਨ

ਏਜੰਸੀ

ਖ਼ਬਰਾਂ, ਪੰਜਾਬ

ਬਲਬੀਰ ਸਿੰਘ ਬੀਰਾ ਉਰਫ਼ ਭੂਤਨਾ ਨੂੰ ਮਿਲੀ ਪੰਜਾਬ-ਹਰਿਆਣਾ ਹਾਈ ਕੋਰਟ ਦੇ ਦੋਹਰੇ ਬੈਂਚ ਤੋਂ ਪੱਕੀ ਜ਼ਮਾਨਤ

image

ਲੁਧਿਆਣਾ, 5 ਜਨਵਰੀ (ਆਰ ਪੀ ਸਿੰਘ): ਭਾਈ ਬਲਬੀਰ ਸਿੰਘ ਬੀਰਾ ਉਰਫ਼ ਭੂਤਨਾ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਜੇ ਤਿਵਾੜੀ ਦੇ ਦੋਹਰੇ ਬੈਂਚ ਨੇ ਪੱਕੀ ਜ਼ਮਾਨਤ ਦਿਤੀ। 
ਭਾਈ ਬੀਰਾ 2009 ਤੋਂ ਪੰਜਾਬ ਦੀਆਂ ਵੱਖ-ਵੱਖ ਜੇਲਾਂ ਵਿਚ ਨਜ਼ਰਬੰਦ ਸੀ ਅਤੇ ਮੌਜੂਦਾ ਸਮੇਂ ਕੇਂਦਰੀ ਜੇਲ੍ਹ ਕਪੂਰਥਲਾ ਵਿਚ ਨਜ਼ਰਬੰਦ ਹੈ। ਸਰਕਾਰ ਵਲੋਂ ਭਾਈ ਬੀਰੇ ਤੇ 14 ਕੇਸ ਪਾਏ ਗਏ ਸਨ ਜਿਨ੍ਹਾਂ ਵਿਚੋਂ 12 ਖ਼ਤਮ ਹੋ ਚੁੱਕੇ ਹਨ ਅਤੇ ਇਕ ਪਟਿਆਲਾ ਵਿਖੇ ਬਤੌਰ ਜ਼ਮਾਨਤ ਵਿਚਾਰ ਅਧੀਨ ਹੈ। ਬੀਰੇ ਤੇ 25 ਅਗੱਸਤ 2009 ਲੁਧਿਆਣਾ ਗਿ੍ਰਫ਼ਤਾਰੀ ਵਾਲੇ ਕੇਸ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਜਿਸ ਵਿਚੋਂਂ ਅੱਜ ਜ਼ਮਾਨਤ ਹੋਈ ਹੈ ਪਰ ਅਪੀਲ ਅਜੇ ਵਿਚਾਰ ਅਧੀਨ ਹੈ ਜਦ ਕਿ ਇਸ ਵਿਚ 11 ਸਾਲ ਤੋਂ ਵੱਧ ਸਜ਼ਾ ਕੱਟ ਲਈ ਹੈ। ਜ਼ਿਕਰਯੋਗ ਹੈ ਕਿ ਜਦੋਂ ਪੰਜਾਬ ਸਰਕਾਰ ਵਲੋਂ ਸੱਭ ਕੈਦੀਆਂ ਨੂੰ ਕੋਰੋਨਾ ਕਾਰਨ ਪੈਰੋਲ ਛੁੱਟੀਆਂ ਦਿਤੀਆਂ ਗਈਆਂ ਸੀ ਤਾਂ ਭਾਈ ਬੀਰੇ ਨੂੰ ਨਹÄ ਦਿਤੀ ਗਈ ਅਤੇ ਹਾਈ ਕੋਰਟ ਵਲੋਂ ਵੀ ਦੋ ਵਾਰੀ ਪੈਰੋਲ ਛੁੱਟੀ ਦੀਆਂ ਪਟੀਸ਼ਨਾਂ ਖ਼ਾਰਜ ਕਰ ਦਿਤੀਆਂ ਸਨ। ਇਹ ਜਾਣਕਾਰੀ ਸਿੱਖ ਲੀਗਲ ਅਸਿਸਟੈਂਟ ਬੋਰਡ ਤੇ ਸੀਨੀਅਰ ਅਡਵੋਕੇਟ ਸਰਦਾਰ ਪੂਰਨ ਸਿੰਘ ਹੁੰਦਲ ਨੈ ਦਿਤੀ।