ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਪੱਖ ਫ਼ੈਸਲੇ ਦਾ ਪੀੜਤ ਪਰਵਾਰਾਂ ਨੇ ਕੀਤਾ ਸੁਆਗਤ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਪੱਖ ਫ਼ੈਸਲੇ ਦਾ ਪੀੜਤ ਪਰਵਾਰਾਂ ਨੇ ਕੀਤਾ ਸੁਆਗਤ

image

ਪੀੜਤ ਪਰਵਾਰਾਂ ਅਤੇ ਪੰਥਦਰਦੀਆਂ ਨੂੰ ਇਨਸਾਫ਼ ਮਿਲਣ ਦੀ ਹੁਣ ਬੱਝੀ ਹੈ ਆਸ

ਕੋਟਕਪੂਰਾ, 5 ਜਨਵਰੀ (ਗੁਰਿੰਦਰ ਸਿੰਘ): ਬੇਅਦਬੀ ਮਾਮਲੇ ਦੇ ਸਬੰਧ ’ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਆਏ ਫ਼ੈਸਲੇ ਨੇ ਜਿੱਥੇ ਪੀੜਤ ਪਰਵਾਰਾਂ ਨੂੰ ਰਾਹਤ ਦਿਤੀ ਹੈ, ਉਥੇ ਪੀੜਤ ਪਰਵਾਰਾਂ ਅਤੇ ਪੰਥਦਰਦੀਆਂ ’ਚ ਹੁਣ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਅਤੇ ਪੀੜਤਾਂ ਨੂੰ ਇਨਸਾਫ ਦੇ ਆਸ ਵੀ ਬੱਝੀ ਹੈ। ਜ਼ਿਕਰਯੋਗ ਹੈ ਕਿ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਪਾਵਨ ਸਰੂਪ ਚੋਰੀ, 24 ਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਡੇਰਾ ਪੇ੍ਰਮੀਆਂ ਵਲੋਂ ਪਾਵਨ ਸਰੂਪ ਖ਼ੁਦ ਕੋਲ ਹੋਣ ਦਾ ਖੁਲਾਸਾ ਕਰਦਿਆਂ ਬਕਾਇਦਾ ਹੱਥ ਲਿਖਤ ਪੋਸਟਰ ਲਾਉਣ, 12 ਅਕਤੂਬਰ ਨੂੰ ਪਾਵਨ ਸਰੂਪ ਦੇ ਅੰਗ ਖਿਲਾਰ ਕੇ ਬੇਅਦਬੀ ਕਰਨ, 14 ਅਕਤੂਬਰ ਨੂੰ ਸ਼ਾਂਤਮਈ ਤਰੀਕੇ ਨਾਲ ਇਨਸਾਫ਼ ਦੀ ਮੰਗ ਕਰ ਰਹੀਆਂ ਸੰਗਤਾਂ ਉੱਪਰ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਢਾਹੇ ਗਏ ਪੁਲਿਸੀਆਂ ਅਤਿਆਚਾਰ ਨਾਲ ਦੋ ਨੌਜਵਾਨਾਂ ਦੀ ਮੌਤ ਅਤੇ 100 ਦੇ ਕਰੀਬ ਸੰਗਤਾਂ ਦੇ ਜ਼ਖ਼ਮੀ ਹੋਣ ਦੀਆਂ ਘਟਨਾਵਾਂ ਦੀ ਜਾਂਚ ਅੰਤਮ ਦੌਰ ’ਚ ਪਹੁੰਚ ਚੁੱਕੀ ਸੀ ਪਰ ਡੇਰਾ ਪੇ੍ਰਮੀ ਸੁਖਜਿੰਦਰ ਸਿੰਘ ਸੰਨੀ ਵਲੋਂ ਐਸਆਈਟੀ ਤੋਂ ਜਾਂਚ ਦਾ ਕੰਮ ਸੀਬੀਆਈ ਨੂੰ ਸੌਂਪਣ ਦੀ ਹਾਈ ਕੋਰਟ ’ਚ ਲਾਈ ਅਰਜੀ ਨੇ ਜਾਂਚ ਵਿਚ ਅੜਿੱਕਾ ਪਾਉਣ ਦਾ ਕੰਮ ਕੀਤਾ ਪਰ ਹੁਣ ਹਾਈ ਕੋਰਟ ਵਲੋਂ ਉਸ ਦੀ ਅਰਜੀ ਖ਼ਾਰਜ ਕਰਦਿਆਂ ਸੀਬੀਆਈ ਨੂੰ ਬੇਅਦਬੀ ਮਾਮਲੇ ਨਾਲ ਜੁੜੀਆਂ ਸਾਰੀਆਂ ਫ਼ਾਈਲਾਂ ਇਕ ਮਹੀਨੇ ਦੇ ਅੰਦਰ ਅੰਦਰ ਪੰਜਾਬ ਪੁਲਿਸ ਦੇ ਹਵਾਲੇ ਕਰਨ ਦੇ ਹੁਕਮ ਸੁਣਾਏ ਗਏ ਹਨ। 
ਫੋਟੋ :- ਕੇ.ਕੇ.ਪੀ.-ਗੁਰਿੰਦਰ-5-3ਸੀ