ਦਿਲਜੀਤ ਦੋਸਾਂਝ ਮਨਾ ਰਹੇ 37ਵਾਂ ਜਨਮ ਦਿਨ, ਪੰਜਾਬ CM ਅਮਰਿੰਦਰ ਸਿੰਘ ਨੇ ਦਿੱਤੀ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਾਹਿਗੁਰੂ ਤੁਹਾਨੂੰ ਲੰਬੇ, ਸਿਹਤਮੰਦ ਅਤੇ ਖ਼ੁਸ਼ਹਾਲ ਜੀਵਨ ਦਾ ਅਸ਼ੀਰਵਾਦ ਦੇਣ।''

Punjabi singer Diljit Dosanjh

ਚੰਡੀਗੜ੍ਹ- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਅੱਜ ਆਪਣਾ 37ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ ਤੇ ਪੰਜਾਬ ਦੇ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇਦਿਲਜੀਤ ਦੁਸਾਂਝ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਮੁਬਾਰਕਾਂ ਦਿੱਤੀਆਂ ਹਨ। ਕੈਪਟਨ ਨੇ ਦਿਲਜੀਤ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦਿਆਂ ਟਵੀਟ ਕੀਤਾ ਅਤੇ ਲਿਖਿਆ, ''ਦਿਲਜੀਤ ਦੁਸਾਂਝ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਬਹੁਤ-ਬਹੁਤ ਵਧਾਈਆਂ। ਵਾਹਿਗੁਰੂ ਤੁਹਾਨੂੰ ਲੰਬੇ, ਸਿਹਤਮੰਦ ਅਤੇ ਖ਼ੁਸ਼ਹਾਲ ਜੀਵਨ ਦਾ ਅਸ਼ੀਰਵਾਦ ਦੇਣ।''

ਜਿਕਰਯੋਗ ਹੈ ਕਿ ਦਿਲਜੀਤ ਦੁਸਾਂਝ ਦਾ ਜਨਮ 6 ਜਨਵਰੀ 1984 ਨੂੰ ਪੰਜਾਬ ਦੇ  ਜਲੰਧਰ ਜਿਲ੍ਹੇ ਦੇ ਪਿੰਡ ਦੁਸਾਂਝ ਕਲਾਂ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਬਲਬੀਰ ਸਿੰਘ ਪੰਜਾਬ ਰੋਡਵੇਜ਼ ਦੇ ਕਰਮਚਾਰੀ ਸਨ ਅਤੇ ਉਨ੍ਹਾਂ ਦੀ ਮਾਤਾ ਸੁਖਵਿੰਦਰ ਕੌਰ ਘਰੇਲੂ ਔਰਤ ਹੈ। ਉਨ੍ਹਾਂ ਨੇ ਆਪਣਾ ਪੂਰਾ ਬਚਪਨ ਦੁਸਾਂਝ ਕਲਾਂ ਵਿਖੇ ਬਿਤਾਉਣ ਤੋਂ ਬਾਅਦ ਉਹ ਪਰਿਵਾਰ ਸਮੇਤ ਲੁਧਿਆਣਾ ਆ ਗਏ।

ਜਲੰਧਰ ਦੇ ਪਿੰਡ ਦੋਸਾਂਝ ‘ਚ ਪੈਦਾ ਹੋਇਆ ਇਹ ਗੱਭਰੂ ਆਪਣੀ ਪੋਚਵੀਂ ਪੱਗ ਅਤੇ ਵੱਖਰੇ ਸਟਾਇਲ ਲਈ ਜਾਣਿਆ ਜਾਂਦਾ ਹੈ।  ਓ-ਅ ਤੋਂ ਸ਼ੁਰੂਆਤ ਕਰਨ ਵਾਲੇ ਦਿਲਜੀਤ ਨੇ ਸੰਨ 2000 ਵਿੱਚ ਮਿਊਜ਼ਿਕ ਇੰਡਸਟਰੀ ਵਿੱਚ ਆਪਣਾ ਪਹਿਲਾ ਕਦਮ ਰੱਖਿਆ, ਜਿਸ ਤੋਂ ਬਾਅਦ ਉਸਨੇ ਮੁੜ ਕੇ ਕਦੀ ਪਿੱਛੇ ਨਹੀਂ ਦੇਖਿਆ।