ਗ਼ਾਜ਼ੀਆਬਾਦ ਹਾਦਸਾ ’ਚ ਮਿ੍ਰਤਕ ਪਰਵਾਰਾਂ ਨੂੰ ਯੋਗੀ ਸਰਕਾਰ ਨੇ ਦੇਵੇਗੀ 10 ਲੱਖ ਦੀ ਵਿੱਤੀ ਸਹਾਇਤਾ

ਏਜੰਸੀ

ਖ਼ਬਰਾਂ, ਪੰਜਾਬ

ਗ਼ਾਜ਼ੀਆਬਾਦ ਹਾਦਸਾ ’ਚ ਮਿ੍ਰਤਕ ਪਰਵਾਰਾਂ ਨੂੰ ਯੋਗੀ ਸਰਕਾਰ ਨੇ ਦੇਵੇਗੀ 10 ਲੱਖ ਦੀ ਵਿੱਤੀ ਸਹਾਇਤਾ

image

ਲਖਨਊ, 5 ਜਨਵਰੀ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਗ਼ਾਜ਼ੀਆਬਾਦ ਦੇ ਮੁਰਾਦਨਗਰ ਵਿਚ ਛੱਤ ਡਿੱਗਣ ਕਾਰਨ ਮਾਰੇ ਗਏ ਲੋਕਾਂ ਦੇ ਪਰਵਾਰਕ ਜੀਆਂ ਨੂੰ 10 ਲੱਖ ਰੁਪਏ ਦੀ ਵਿੱਤੀ ਮਦਦ ਅਤੇ ਬੇਘਰ ਪਰਵਾਰਾਂ ਨੂੰ ਰਿਹਾਇਸ਼ ਦੇਣ ਦਾ ਐਲਾਨ ਕੀਤਾ ਹੈ। 
ਮੁੱਖ ਮੰਤਰੀ ਨੇ ਸਬੰਧਤ ਠੇਕੇਦਾਰਾਂ ਅਤੇ ਇੰਜੀਨੀਅਰਾਂ ਨੂੰ ਨਿਰਮਾਣ ਕਾਰਜਾਂ ਤੋਂ ਸਰਕਾਰੀ ਧਨ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੇ ਨਿਰਦੇਸ਼ ਦਿਤੇ ਹਨ। ਉਨ੍ਹਾਂ ਨੇ ਇਸ ਹਾਦਸੇ ਦੇ ਦੋਸ਼ੀਆਂ ਵਿਰੁਧ ਰਾਸ਼ਟਰੀ ਸੁਰੱਖਿਆ ਐਕਟ (ਐੱਨ. ਐੱਸ. ਏ.) ਤਹਿਤ ਕਾਰਵਾਈ ਕਰਨ ਦੇ ਵੀ ਨਿਰਦੇਸ਼ ਦਿੱ ਹਨ। 
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਤੇਜ਼ ਮÄਹ ਵਿਚਕਾਰ ਮੁਰਾਦਨਗਰ ਵਿਚ ਬੰਬਾਮਾਰਗ ’ਤੇ ਸਥਿਤ ਇਕ ਸ਼ਮਸ਼ਾਨਘਾਟ ਕੰਪਲੈਕਸ ਦੀ ਛੱਤ ਅਤੇ ਕੰਧ ਡਿੱਗ ਗਈ। ਘਟਨਾ ਦੇ ਸਮੇਂ ਸ਼ਮਸ਼ਾਨਘਾਟ ’ਚ ਸਸਕਾਰ ਕੀਤਾ ਜਾ ਰਿਹਾ ਸੀ ਅਤੇ ਇਸ ਦੌਰਾਨ ਉਥੇ ਇਕੱਠੇ ਹੋਏ 40 ਤੋਂ ਵੱਧ ਲੋਕ ਮਲਬੇ ਹੇਠਾਂ ਦੱਬੇ ਗਏ। ਹਾਦਸੇ ਵਿਚ 25 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। 
ਪੁਲਿਸ ਨੇ ਇਸ ਮਾਮਲੇ ਵਿਚ ਨਿਹਾਰਿਕਾ ਸਿੰਘ, ਜੂਨੀਅਰ ਇੰਜੀਨੀਅਰ ਸੀ. ਪੀ. ਸਿੰਘ ਅਤੇ ਸੁਪਰਵਾਈਜ਼ਰ ਆਸ਼ੀਸ਼, ਨਗਰ ਪਾਲਿਕਾ ਦੇ ਕਾਰਜ ਸਾਧਕ ਅਫ਼ਸਰ ਸਣੇ ਤਿੰਨ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। (ਏਜੰਸੀ)