ਚੀਨ ਦੇ ਸੂਬਾ ਪਧਰੀ 10 ਖੇਤਰਾਂ ਵਿਚ ਜਨਮ ਦਰ ਇਕ ਫ਼ੀ ਸਦੀ ਤੋਂ ਹੇਠਾਂ

ਏਜੰਸੀ

ਖ਼ਬਰਾਂ, ਪੰਜਾਬ

ਚੀਨ ਦੇ ਸੂਬਾ ਪਧਰੀ 10 ਖੇਤਰਾਂ ਵਿਚ ਜਨਮ ਦਰ ਇਕ ਫ਼ੀ ਸਦੀ ਤੋਂ ਹੇਠਾਂ

image

ਬੀਜਿੰਗ, 5 ਜਨਵਰੀ : ਚੀਨ ਦੇ ਸੂਬਾ ਪੱਧਰ ਦੇ 10 ਖੇਤਰਾਂ ਵਿਚ 2020 ਵਿਚ ਜਨਮ ਦਰ ਇਕ ਫ਼ੀ ਸਦੀ ਤੋਂ ਹੇਠਾਂ ਡਿੱਗ ਗਈ | ਇਹ ਸਥਿਤੀ ਨਵੀਂ ਨੀਤੀ ਤਹਿਤ ਜੋੜਿਆਂ ਨੂੰ  ਇਕ ਤੋਂ ਜ਼ਿਆਦਾ ਬੱਚੇ ਪੈਦਾ ਕਰਨ ਲਈ ਪ੍ਰੇਰਤ ਕਰਨ ਦੇ ਯਤਨਾਂ ਦੇ ਬਾਵਜੂਦ ਦੁਨੀਆਂ ਦੇ ਸੱਭ ਤੋਂ ਵੱਧ ਆਬਾਦੀ ਵਾਲੇ ਦੇਸ਼ ਦੀ ਜਨਸੰਖਿਆ ਸੰਕਟ ਸਬੰਧੀ ਗੁੰਝਲ ਹੋਰ ਡੂੰਘੀ ਹੋਣ ਦਾ ਸੰਕੇਤ ਹੈ | ਚੀਨ ਨੇ ਪਿਛਲੇ ਸਾਲ ਅਗੱਸਤ ਵਿਚ ਤਿੰਨ ਬੱਚੇ ਪੈਦਾ ਕਰਨ ਦੀ ਇਕ ਨੀਤੀ ਨੂੰ  ਇਕ ਪ੍ਰਮੁਖ ਨੀਤੀਗਤ ਬਦਲਾਅ ਦੇ ਰੂਪ ਵਿਚ ਪਾਸ ਕੀਤਾ ਸੀ, ਜੋਕਿ ਦਹਾਕਿਆਂ ਪੁਰਾਣੀ ਇਕ ਬੱਚਾ ਨੀਤੀ ਤੋਂ ਪੈਦਾ ਹੋਏ ਜਨਸੰਖਿਆ ਸੰਕਟ ਨੂੰ  ਦੂਰ ਕਰਨ ਲਈ ਹੈ | ਚੀਨ ਨੇ 2016 ਵਿਚ ਇਕ ਬੱਚਾ ਨੀਤੀ ਖ਼ਤਮ ਕਰਦੇ ਹੋਏ ਸਾਰੇ ਜੋੜਿਆਂ ਨੂੰ  ਦੋ ਬੱਚੇ ਪੈਦਾ ਕਰਨ ਦੀ ਪ੍ਰਵਾਨਗੀ ਦਿਤੀ ਸੀ ਅਤੇ ਇਕ ਦਹਾਕੇ ਵਿਚ ਇਕ ਵਾਰ ਹੋਈ ਮਰਦਮਸ਼ੁਮਾਰੀ ਤੋਂ ਬਾਅਦ ਤਿੰਨ ਬੱਚੇ ਪੈਦਾ ਕਰਨ ਦੀ ਪ੍ਰਵਾਨਗੀ ਦੇਣ ਲਈ ਇਸ ਨੀਤੀ ਵਿਚ ਸੋਧ ਕੀਤਾ ਗਿਆ | ਮਰਦਮਸ਼ੁਮਾਰੀ ਅਨੁਸਾਰ, ਚੀਨ ਦੀ ਆਬਾਦੀ ਸੱਭ ਤੋਂ ਹੌਲੀ ਗਤੀ ਨਾਲ ਵੱਧ ਕੇ 1.412 ਅਰਬ ਹੋ ਗਈ | 
ਨਵੇ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਚੀਨ ਨੂੰ  ਜਿਸ ਜਨਸੰਖਿਆ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਹੋਰ ਡੂੰਘਾ ਹੋ ਸਕਦਾ ਹੈ, ਕਿਉਂਕਿ 60 ਸਾਲ ਤੋਂ ਉਪਰ ਦੀ ਆਬਾਦੀ ਵੱਧ ਕੇ 26.400 ਕਰੋੜ ਹੋ ਗਈ, ਜੋ 2020 ਵਿਚ 18.7 ਫ਼ੀ ਸਦੀ ਵਧੀ | ਅੰਕੜਿਆਂ ਅਨੁਸਾਰ ਚੀਨ ਦੇ ਸੂਬਾ ਪੱਧਰ ਦੇ 10 ਖੇਤਰਾਂ ਵਿਚ ਜਨਮ ਦਰ 2020 ਵਿਚ ਇਕ ਫ਼ੀ ਸਦੀ ਤੋਂ ਹੇਠਾਂ ਡਿੱਗ ਗਈ | ਸੱਭ ਤੋਂ ਜ਼ਿਆਦਾ ਆਬਾਦੀ ਵਾਲੇ ਸੂਬਿਆਂ ਵਿਚੋਂ ਇਕ ਹੇਨਾਨ ਵਿਚ 1978 ਤੋਂ ਬਾਅਦ ਬੱਚਿਆਂ ਦੇ ਪੈਦਾ ਹੋਣ ਦੀ ਗਿਣਤੀ ਪਹਿਲੀ ਵਾਰ ਦਸ ਲੱਖ ਤੋਂ ਹੇਠਾਂ ਆ ਗਈ | (ਪੀਟੀਆਈ)