BSF ਨੇ ਅਟਾਰੀ-ਵਾਘਾ ਸਰਹੱਦ 'ਤੇ ਹੋਣ ਵਾਲੀ ਰਿਟਰੀਟ ਸੈਰੇਮਨੀ 'ਚ ਦਰਸ਼ਕਾਂ ਦੇ ਜਾਣ 'ਤੇ ਲੱਗੀ ਰੋਕ
ਕੋਰੋਨਾ ਦਾ ਵਧਿਆ ਖ਼ਤਰਾ
Retreat Ceremony
ਅੰਮ੍ਰਿਤਸਰ: ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦਾ ਖ਼ਤਰਾ ਵਧਣਾ ਸ਼ੁਰੂ ਹੋ ਗਿਆ ਹੈ। ਇਸ ਕਾਰਨ ਪੰਜਾਬ ਵਿੱਚ ਸਖ਼ਤੀ ਵਧਾਈ ਜਾ ਰਹੀ ਹੈ। ਇਸ ਦੇ ਨਾਲ ਹੀ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਅਟਾਰੀ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਫਲੈਗ ਰੀਟਰੀਟ ਸੈਰੇਮਨੀ ਦੇ ਸਮਾਰੋਹ 'ਚ ਲੋਕਾਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਹੈ।
ਦੱਸ ਦੇਈਏ ਕਿ ਸਤੰਬਰ 2021 ਵਿੱਚ ਹੀ ਇਸ ਰਸਮ ਨੂੰ ਇੱਕ ਵਾਰ ਫਿਰ ਜਨਤਕ ਪ੍ਰਦਰਸ਼ਨ ਲਈ ਖੋਲ੍ਹ ਦਿੱਤਾ ਗਿਆ ਸੀ। ਇਹ ਜਾਣਕਾਰੀ ਬੀ.ਐੱਸ.ਐਫ. ਪੰਜਾਬ ਫ਼ਰੰਟੀਅਰ ਨੇ ਟਵੀਟ ਕਰਕੇ ਦਿੱਤੀ ।