ਕਿਸਾਨਾਂ ਨੇ ਪਾੜੇ ਭਾਜਪਾ ਆਗੂਆਂ ਤੇ ਮੋਦੀ ਦੀ ਫ਼ੋਟੋ ਵਾਲੇ ਫ਼ਲੈਕਸ ਬੋਰਡ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨਾਂ ਨੇ ਪਾੜੇ ਭਾਜਪਾ ਆਗੂਆਂ ਤੇ ਮੋਦੀ ਦੀ ਫ਼ੋਟੋ ਵਾਲੇ ਫ਼ਲੈਕਸ ਬੋਰਡ

image

ਫ਼ਿਰੋਜ਼ਪੁਰ, 5 ਜਨਵਰੀ (ਪੱਤਰ ਪ੍ਰੇਰਕ): ਫ਼ਿਰੋਜ਼ਪੁਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੋਣ ਵਾਲੀ ਰੈਲੀ ਦੇ ਵਿਰੋਧ ਵਿਚ ਵੱਡੀ ਗਿਣਤੀ ਵਿਚ ਕਿਸਾਨ ਜਥੇਬੰਦੀਆਂ ਨੇ ਵੱਖ-ਵੱਖ ਸੜਕਾਂ 'ਤੇ ਜਾਮ ਲਗਾਏ ਹੋਏ ਸਨ | ਇਸ ਜਾਮ ਕਾਰਨ ਪ੍ਰਧਾਨ ਮੰਤਰੀ ਮੋਦੀ ਵਾਪਸ ਦਿੱਲੀ ਚਲੇ ਗਏ ਅਤੇ ਰੈਲੀ 'ਚ ਸ਼ਾਮਲ ਨਹੀਂ ਹੋਏ | ਇਸੇ ਦੌਰਾਨ ਕਿਸਾਨ ਆਗੂ ਨੇ ਫ਼ਿਰੋਜ਼ਪੁਰ ਛਾਉਣੀ ਦੇ ਮੁੱਖ ਚੌਕਾਂ ਅਤੇ ਹੋਰ ਸੜਕਾਂ ਤੇ ਲੱਗੇ ਹੋਏ ਭਾਜਪਾ ਆਗੂਆਂ ਵਾਲੇ ਫ਼ਲੈਕਸ ਬੋਰਡ ਨੂੰ  ਪਾੜ ਦਿਤਾ, ਜਦਕਿ ਹੋਰਨਾਂ ਪਾਰਟੀਆਂ ਦੇ ਫ਼ਲੈਕਸ ਬੋਰਡਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ |