IPS ਈਸ਼ਵਰ ਸਿੰਘ ਨੂੰ ਵਿਜੀਲੈਂਸ ਬਿਊਰੋ ਦਾ ਚੀਫ਼ ਡਾਇਰੈਕਟਰ ਕੀਤਾ ਨਿਯੁਕਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਜੀਲੈਂਸ ਬਿਊਰੋ ਦਾ ਲਾਇਆ ਨਵਾਂ ਚੀਫ਼

Photo

 

ਚੰਡੀਗੜ੍ਹ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਕਮੀ ਦੇ ਮਾਮਲੇ ਦਾ ਸਿਆਸੀ ਤੂਫਾਨ ਅਜੇ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਇਸ ਵਿਚਕਾਰ ਵੱਡੀ ਖ਼ਬਰ ਸਾਹਮਣੇ ਆਈ ਹੈ 1993 ਬੈਚ ਦੇ ਆਈ.ਪੀ.ਐੱਸ. ਇਸ਼ਵਰ ਸਿੰਘ ਵਿਜੀਲੈਂਸ ਬਿਊਰੋ ਦਾ ਚੀਫ਼ ਡਾਇਰੈਕਟਰ ਲਾ ਦਿੱਤਾ ਹੈ ਅਤੇ ਇਸ ਅਹੁਦੇ ਤੋਂ ਮੌਜੂਦਾ ਡੀ.ਜੀ.ਪੀ. ਚਟੋਪਾਧਿਆਏ ਨੂੰ ਫ਼ਾਰਗ ਕਰ ਦਿੱਤਾ ਹੈ।

ਉੱਪਲ ਲੰਬੀ ਛੁੱਟੀ ‘ਤੇ ਸਨ ਅਤੇ ਇਸ ਅਹੁਦੇ ਦਾ ਚਾਰਜ ਮੌਜੂਦਾ ਡੀਜੀਪੀ ਐਸ ਚਟੋਪਾਧਿਆਏ ਕੋਲ ਸੀ। ਉੱਪਲ ਦੀ ਨਵੀਂ ਪੋਸਟਿੰਗ ਅਜੇ ਨਹੀਂ ਕੀਤੀ ਗਈ ਹੈ।