Punjab News: ਅੰਮ੍ਰਿਤਸਰ 'ਚ BSF ਨੇ 3 ਕਿਲੋ 210 ਗ੍ਰਾਮ ਹੈਰੋਇਨ ਫੜੀ, ਰੋਨਾਲਡੋ ਦੀ ਫੋਟੋ ਵਾਲਾ ਬੈਗ ਵੀ ਮਿਲਿਆ 

ਏਜੰਸੀ

ਖ਼ਬਰਾਂ, ਪੰਜਾਬ

ਬੀਐਸਐਫ ਨੂੰ ਪੀਲੀ ਟੇਪ ਨਾਲ ਬੰਨ੍ਹੀ ਹੈਰੋਇਨ ਮਿਲੀ ਹੈ। ਇਸ ਦੇ ਨਾਲ ਹੀ ਬੀਐਸਐਫ ਨੇ ਹੈਰੋਇਨ, ਦੋ ਮੋਬਾਈਲ ਫੋਨ ਅਤੇ ਇੱਕ ਪੈਂਟ ਵੀ ਬਰਾਮਦ ਕੀਤੀ ਹੈ।

File Photo

 

Punjab News:  ਅੰਮ੍ਰਿਤਸਰ 'ਚ ਬੀਐਸਐਫ ਨੂੰ ਫਿਰ ਤੋਂ ਹੈਰੋਇਨ ਦੀ ਖੇਪ ਮਿਲੀ ਹੈ। ਇਹ ਹੈਰੋਇਨ ਪਾਕਿਸਤਾਨ ਤੋਂ ਡਰੋਨ ਦੀ ਮਦਦ ਨਾਲ ਸੁੱਟੀ ਗਈ ਸੀ। ਬੀਐਸਐਫ ਨੇ ਸ਼ਨੀਵਾਰ ਨੂੰ ਪਿੰਡ ਦਾਉਕੇ ਵਿਚ ਤਲਾਸ਼ੀ ਮੁਹਿੰਮ ਦੌਰਾਨ 3 ਕਿਲੋ 210 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ ਉਸ ਬੈਗ ਵਿਚੋਂ ਬਰਾਮਦ ਹੋਈ ਜਿਸ 'ਤੇ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੀ ਫੋਟੋ ਲੱਗੀ ਹੋਈ ਸੀ।

ਬੀਐਸਐਫ ਨੂੰ ਪੀਲੀ ਟੇਪ ਨਾਲ ਬੰਨ੍ਹੀ ਹੈਰੋਇਨ ਮਿਲੀ ਹੈ। ਇਸ ਦੇ ਨਾਲ ਹੀ ਬੀਐਸਐਫ ਨੇ ਹੈਰੋਇਨ, ਦੋ ਮੋਬਾਈਲ ਫੋਨ ਅਤੇ ਇੱਕ ਪੈਂਟ ਵੀ ਬਰਾਮਦ ਕੀਤੀ ਹੈ। ਇਹ ਸਭ ਕੁਝ ਇੱਕ ਥੈਲੇ ਵਿਚ ਪਾ ਕੇ ਸੁੱਟਿਆ ਗਿਆ ਸੀ। ਬੀਐਸਐਫ ਨੂੰ ਸ਼ੱਕ ਹੈ ਕਿ ਹੈਰੋਇਨ ਦੀ ਇਹ ਖੇਪ ਪਾਕਿਸਤਾਨ ਤੋਂ ਡਰੋਨ ਰਾਹੀਂ ਸੁੱਟੀ ਗਈ ਹੈ। 2023 ਵਿਚ ਬੀਐਸਐਫ ਨੇ 107 ਡਰੋਨ ਅਤੇ 442.395 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਸੀ।

ਸਰਦੀਆਂ ਵਿਚ ਸਰਹੱਦੀ ਇਲਾਕਿਆਂ ਵਿਚ ਧੁੰਦ ਕਾਰਨ ਹੈਰੋਇਨ ਬਰਾਮਦਗੀ ਦੇ ਮਾਮਲੇ ਵੱਧ ਜਾਂਦੇ ਹਨ। ਪਾਕਿਸਤਾਨ ਵਾਲੇ ਪਾਸਿਓਂ ਡਰੋਨ ਨਾਲ ਬੰਨ੍ਹ ਕੇ ਹੈਰੋਇਨ ਸੁੱਟੀ ਜਾਂਦੀ ਹੈ। ਬੀਐਸਐਫ ਅਤੇ ਪੰਜਾਬ ਪੁਲਿਸ ਰੋਜ਼ਾਨਾ ਸਾਂਝੇ ਤੌਰ 'ਤੇ ਸਰਚ ਅਭਿਆਨ ਚਲਾਉਂਦੇ ਹਨ ਜਿਸ ਵਿਚ ਖੇਤਾਂ ਵਿਚ ਪਈ ਹੈਰੋਇਨ ਦੀਆਂ ਖੇਪਾਂ ਨੂੰ ਅਪਰਾਧੀਆਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਫੜ ਲਿਆ ਜਾਂਦਾ ਹੈ।  

(For more news apart from Punjab News, stay tuned to Rozana Spokesman)