ਦਿੜਬਾ ਕੌਹਰੀਆਂ ਰੋਡ 'ਤੇ ਬਣ ਰਹੇ ਪੁਲ ਨਾਲ ਗੱਡੀ ਟਕਰਾਉਣ ਕਾਰਨ 2 ਜਿਗਰੀ ਯਾਰਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਨਮ ਦਿਨ ਦੀ ਪਾਰਟੀ ਲਈ ਸਮਾਨ ਲੈਣ ਜਾ ਰਹੇ ਸਨ ਸ਼ਹਿਰ

2 close friends die after vehicle collides with under-construction bridge on Dirba-Kohrian Road

ਦਿੜ੍ਹਬਾ : ਦਿੜਬਾ ਤੋਂ ਇਕ ਦਰਦਨਾਕ ਖਬਰ ਸਾਹਮਣੇ ਆਈ ਹੈ। ਦਿੜਬਾ ਕੌਹਰੀਆਂ ਰੋਡ 'ਤੇ ਬਣ ਰਹੇ ਪੁਲ ਨਾਲ ਗੱਡੀ ਟਕਰਾਉਣ ਕਾਰਨ ਦੋ ਜਿਗਰੀ ਯਾਰਾਂ ਦੀ ਮੌਕੇ 'ਤੇ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਲਾਡੀ ਸਿੰਘ ਪੁੱਤਰ ਮਿੱਠੂ ਸਿੰਘ ਜਤਿੰਦਰ ਸਿੰਘ ਪੁੱਤਰ ਗੁਰਤੇਜ ਸਿੰਘ ਦੋਨਾਂ ਦੀ ਉਮਰ ਲਗਪਗ 20 ਸਾਲ ਦਿੜਬਾ ਤੋਂ ਕਾਰ ਵਿੱਚ ਪਿੰਡ ਰੋਗਲਾ ਜਾ ਰਹੇ ਸਨ ਰਸਤੇ 'ਚ ਵੀ ਬਣ ਰਹੇ ਪੁਲ ਦੇ ਵੱਡੇ ਪੁੱਟੇ ਹੋਏ ਟੋਏ ਕਾਰਨ ਤੇਜ਼ੀ ਨਾਲ ਉਸ ਟੋਏ ਨੂੰ ਪਾਰ ਕਰਕੇ ਦੂਜੇ ਪਾਸੇ ਪਹੁੰਚ ਗਈ ਜਿਸ ਕਾਰਨ ਦੋਵੇਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ।