Ludhiana News: ਲੁਧਿਆਣਾ ਵਿਚ ਚਾਈਨਾ ਡੋਰ ਨਾਲ ਨੌਜਵਾਨ ਦੀ ਗਰਦਨ 'ਤੇ ਲੱਗਿਆ ਕੱਟ, ਹੋਇਆ ਲਹੂ-ਲੁਹਾਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Ludhiana News: ਜ਼ਿੰਦਗੀ ਤੇ ਮੌਤ ਦੀ ਲੜ ਰਿਹੈ ਲੜਾਈ

Ludhiana boy neck cut with a door News

 Ludhiana boy neck cut with a China door News: ਲੁਧਿਆਣਾ ਵਿਚ ਵੱਡੀ ਗਿਣਤੀ ਵਿਚ ਚਾਈਨਾ ਡੋਰ ਵਿਕ ਰਹੀ ਹੈ। ਇਸ ਡੋਰ ਦੀ ਵਰਤੋਂ ਨੂੰ ਰੋਕਣ ਲਈ ਜ਼ਿਲ੍ਹਾ ਪੁਲਿਸ ਦੀ ਕੋਈ ਖ਼ਾਸ ਯੋਜਨਾ ਲੋਕਾਂ ਵਿੱਚ ਨਜ਼ਰ ਨਹੀਂ ਆ ਰਹੀ। ਤਾਜ਼ਾ ਮਾਮਲਾ ਬਸਤੀ ਜੋਧੇਵਾਲ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਬਾਈਕ ਸਵਾਰ ਦੇ ਗਲੇ ਵਿਚ ਚਾਈਨਾ ਡੋਰ ਫਸਣ ਨਾਲ ਨੌਜਵਾਨ ਦੀ ਗਰਦਨ 'ਤੇ ਕੱਟ ਲੱਗ ਗਿਆ ਹੈ। ਖ਼ੂਨ ਨਾਲ ਲੱਥਪੱਥ ਜ਼ਖ਼ਮੀ ਆਸ਼ੀਸ਼ (21) ਨੂੰ ਈ-ਰਿਕਸ਼ਾ ਵਿਚ ਹਸਪਤਾਲ ਲਿਜਾਇਆ ਗਿਆ।

ਇੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਆਸ਼ੀਸ਼ ਨੂੰ ਦੋ ਹਸਪਤਾਲਾਂ ਤੋਂ ਜਵਾਬ ਦੇ ਦਿੱਤਾ ਗਿਆ , ਜਿਸ ਤੋਂ ਬਾਅਦ ਹੁਣ ਉਸ ਨੂੰ ਸੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਆਸ਼ੀਸ਼ ਏਸੀ ਰਿਪੇਅਰ ਦਾ ਕੰਮ ਕਰਦਾ ਹੈ। ਉਸ ਦੇ ਦੋ ਭੈਣ-ਭਰਾ ਹਨ। ਆਸ਼ੀਸ਼ ਆਪਣੇ ਦੋਸਤ ਨੂੰ ਕਾਰਾਬਾਰਾ ਚੌਕ ਤੋਂ ਬਸਤੀ ਜੋਧੇਵਾਲ ਚੌਕ ਤੱਕ ਛੱਡਣ ਗਿਆ ਸੀ। ਜਦੋਂ ਉਹ ਉਸ ਨੂੰ ਛੱਡ ਕੇ ਵਾਪਸ ਆ ਰਿਹਾ ਸੀ ਤਾਂ ਅਚਾਨਕ ਉਸ ਦੇ ਗਲੇ ਵਿਚ ਚਾਈਨਾ ਡੋਰ ਫਸ ਗਈ। 

ਜਿਸ ਕਾਰਨ ਉਸ ਦੇ ਗਲੇ 'ਤੇ ਕੱਟ ਲੱਗ ਗਿਆ ਅਤੇ ਉਹ ਬਾਈਕ ਤੋਂ ਡਿੱਗ ਗਿਆ। ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ ਪਹੁੰਚਾਇਆ ਪਰ ਉਸ ਨੂੰ ਦੋ ਹਸਪਤਾਲਾਂ 'ਚੋਂ ਜਵਾਬ ਦੇ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਨੂੰ ਸੀ.ਐੱਮ.ਸੀ.ਰੈਫ਼ਰ ਕਰ ਦਿੱਤਾ ਗਿਆ।   ਇੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਡਾਕਟਰਾਂ ਨੇ ਉਸ ਨੂੰ ਖ਼ੂਨ ਦੀਆਂ 4 ਬੋਤਲਾਂ ਚੜ੍ਹਾਈਆਂ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ 48 ਘੰਟਿਆਂ ਬਾਅਦ ਉਸ ਦੀ ਹਾਲਤ ਸਾਫ਼ ਹੋ ਜਾਵੇਗੀ। ਗਰਦਨ ਦੀ ਨਾੜ ਗੰਭੀਰ ਹੋਣ ਕਾਰਨ ਆਸ਼ੀਸ਼ ਨੂੰ ਸਾਹ ਲੈਣ ਆਦਿ ਵਿਚ ਕਾਫ਼ੀ ਦਿੱਕਤ ਆ ਰਹੀ ਹੈ। ਪਰਿਵਾਰ ਦੀ ਮੰਗ ਹੈ ਕਿ ਪੁਲਿਸ ਅਤੇ ਸਰਕਾਰ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰੇ।

ਦੱਸ ਦਈਏ ਕਿ ਭਾਵੇਂ ਪੰਜਾਬ ਸਰਕਾਰ ਨੇ ਬੀਤੇ ਦਿਨ ਹੀ ਚਾਈਨਾ ਡੋਰ 'ਤੇ ਪਾਬੰਦੀ ਲਗਾਉਂਦਿਆਂ ਇਸ ਨੂੰ ਵੇਚਣ ਤੇ ਖਰੀਦਣ ਵਾਲਿਆਂ ਲਈ ਜੁਰਮਾਨੇ ਤੇ ਸਜ਼ਾ ਦਾ ਪ੍ਰਬੰਧ ਕੀਤਾ ਸੀ ਪਰ ਅਜੇ ਵੀ ਪੁਰਾਣੇ ਬਾਜ਼ਾਰਾਂ 'ਚ ਚਾਈਨਾ ਡੋਰ ਅੰਨ੍ਹੇਵਾਹ ਵੇਚੀ ਜਾ ਰਹੀ ਹੈ। ਪੁਲਿਸ ਨੇ ਅਜੇ ਤੱਕ ਇਨ੍ਹਾਂ ਬਾਜ਼ਾਰਾਂ ਵਿੱਚ ਕੋਈ ਛਾਪੇਮਾਰੀ ਨਹੀਂ ਕੀਤੀ। ਇਨ੍ਹਾਂ ਬਾਜ਼ਾਰਾਂ ਵਿੱਚ ਜ਼ਿਆਦਾਤਰ ਦੁਕਾਨਦਾਰ ਪਤੰਗਾਂ ਅਤੇ ਡੋਰਾਂ ਵੇਚਣ ਵਾਲੇ ਹਨ।