ਭਾਰਤੀ ਸਰਹੱਦ ਤੋਂ ਪੁਲਿਸ ਤੇ ਬੀ.ਐਸ.ਐਫ਼. ਵਲੋਂ 20 ਕਿਲੋ ਹੈਰੋਇਨ ਤੇ ਚਾਰ ਤਸਕਰ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

NDPS ਐਕਟ ਤਹਿਤ ਮਾਮਲਾ ਦਰਜ

Police and BSF arrest 20 kg heroin and four smugglers from Indian border

ਅਟਾਰੀ ਸਰਹੱਦ:ਪਾਕਿਸਤਾਨ ਵਾਲੇ ਪਾਸਿਓਂ ਲਗਾਤਾਰ ਭਾਰਤੀ ਖੇਤਰ ਅੰਦਰ ਤਸਕਰਾਂ ਵਲੋਂ ਭੇਜੇ ਜਾ ਰਹੇ ਨਸ਼ੀਲੇ ਪਦਾਰਥਾਂ ਨੂੰ ਰੋਕਣ ਵਿਚ ਭਾਰਤੀ ਪੰਜਾਬ ਦੀ ਪੁਲਿਸ ਅਤੇ ਬੀ.ਐਸ.ਐਫ਼. ਵਲੋਂ ਸਾਂਝੇ ਅਭਿਆਨ ਕਰਕੇ ਪਾਕਿਸਤਾਨੀ ਨਸ਼ਾ ਤਸਕਰਾਂ ਦੀਆਂ ਹਰਕਤਾਂ ਨੂੰ ਨਾਕਾਮ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਬੀਤੀ ਦੇਰ ਰਾਤ ਵੀ ਪਾਕਿਸਤਾਨੀ ਤਸਕਰਾਂ ਵਲੋਂ ਵਿਸ਼ੇਸ਼ ਡਰੋਨ ਰਾਹੀਂ ਭੇਜੀ ਗਈ 20 ਕਿਲੋ ਦੇ ਕਰੀਬ ਹੈਰੋਇਨ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 1 ਕਰੋੜ ਦੇ ਕਰੀਬ ਬਣਦੀ ਹੈ, ਸਮੇਤ ਚਾਰ ਭਾਰਤੀ ਨਸ਼ਾ ਤਸਕਰਾਂ ਨੂੰ ਪੰਜਾਬ ਪੁਲਿਸ ਦੇ ਐਂਟੀ ਨਾਰਕੋਟਿਕ ਟਾਸਕ ਫੋਰਸ ਅਤੇ ਬੀ.ਐਸ.ਐਫਡ. ਦੇ ਜਵਾਨਾਂ ਵਲੋਂ ਫੜ ਕੇ ਇਕ ਵੱਡੀ ਸਫ਼ਲਤਾ ਹਾਸਿਲ ਕੀਤੀ ਗਈ ਹੈ।

ਬੀ.ਐਸ.ਐਫ਼. ਅਤੇ ਪੰਜਾਬ ਪੁਲਿਸ ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸੈਕਟਰ ਦੇ ਇਲਾਕੇ ਭਿੰਡੀ ਔਲਖ ਖੁਰਦ ਦੇ ਸਾਹਮਣੇ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਚਾਰ ਸਮਗਲਰਾਂ ਵਲੋਂ ਲਾਲਚ ਵੱਸ ਹੋ ਕੇ ਵਿਸ਼ੇਸ਼ ਡਰੋਨ ਰਾਹੀਂ ਪਾਕਿਸਤਾਨ ਤੋਂ 20 ਕਿਲੋ ਦੇ ਕਰੀਬ ਚਾਰ ਪੈਕਟਾਂ ਤੇ ਪਲਾਸਟਿਕ ਦੀ ਪੀਲੀ ਟੇਪ ਵਿਚ ਲਪੇਟੀ ਹੈਰੋਇਨ ਮੰਗਾਈ ਸੀ, ਜਿਸ ’ਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਤੇ ਬੀ.ਐਸ.ਐਫ਼. ਦੇ ਸਾਂਝੇ ਅਭਿਆਨ ਦੌਰਾਨ ਇਹ ਕਾਰਵਾਈ ਕੀਤੀ ਹੈ। ਪੰਜਾਬ ਪੁਲਿਸ ਦੇ ਐਂਟੀ ਨਾਰਕੋਟਕ ਟਾਸਕ ਫੋਰਸ ਵਲੋਂ ਹੈਰੋਇਨ ਦੀ ਵੱਡੀ ਖੇਪ ਸਮੇਤ ਫੜੇ ਗਏ ਚਾਰ ਭਾਰਤੀ ਸਮਗਲਰਾਂ ਦੀ ਪਛਾਣ ਬਾਸਰਕੇ ਛੇਹਰਟਾ ਵਜੋਂ ਹੋਈ ਹੈ, ਜਿਨ੍ਹਾਂ ਪਾਸੋਂ ਪੰਜਾਬ ਪੁਲਿਸ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ।