ਬੀਬੀ ਜਾਗੀਰ ਕੌਰ ਅਨੁਸਾਰ ਟਕਸਾਲੀਆਂ ਦੀ ਪ੍ਰੀਭਾਸ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀਨੀਅਰ ਅਕਾਲੀ ਆਗੂ ਹੀਰਾ ਸਿੰਘ ਗਾਬੜੀਆ ਤੋਂ ਬਾਅਦ ਐੱਸ ਜੀ ਪੀ ਸੀ ਮਹਿਲਾ ਵਿੰਗ ਦੇ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਰੁਖਸਤ ਹੋਏ ਅਕਾਲੀ ਆਗੂਆਂ ਤੇ ਹਮਲਾ ਬੋਲਦੇ...

Jagir Kaur

ਚੰਡੀਗੜ੍ਹ : ਸੀਨੀਅਰ ਅਕਾਲੀ ਆਗੂ ਹੀਰਾ ਸਿੰਘ ਗਾਬੜੀਆ ਤੋਂ ਬਾਅਦ ਐੱਸ ਜੀ ਪੀ ਸੀ ਮਹਿਲਾ ਵਿੰਗ ਦੇ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਰੁਖਸਤ ਹੋਏ ਅਕਾਲੀ ਆਗੂਆਂ ਤੇ ਹਮਲਾ ਬੋਲਦੇ ਹੋਏ ਕਿਹਾ ਕਿ ਅਕਾਲੀ ਦਲ ਟਕਸਾਲੀ ਬਨਾਉਣ ਵਾਲੇ ਲੀਡਰ ਟਕਸਾਲੀ ਕਿਵੇਂ ਹੋ ਸਕਦੇ ਹਨ ਜਦਕਿ ਟਕਸਾਲੀ ਲੀਡਰ ਤਾਂ ਉਹ ਹੁੰਦੇ ਹਨ ਜਿਹੜੇ ਹਰ ਚੰਗੇ ਮਾੜੇ ਸਮੇਂ ਵਿਚ ਪਾਰਟੀ ਦਾ ਸਾਥ ਦੇਣ।

ਟਕਸਾਲੀ ਦਾ ਮਤਲਬ ਇਕ ਪਾਰਟੀ ਨੂੰ ਸ਼ੁਰੂ ਹੋ ਕੇ ਆਖਰ ਤੱਕ ਆਪਣੀਆਂ ਸੇਵਾਵਾਂ ਨਿਭਾਉਣਾ ਹੁੰਦਾ ਹੈ। ਪਟਿਆਲਾ ਪਹੁੰਚੀ ਬੀਬੀ ਜਾਗੀਰ ਕੌਰ ਨੇ ਕਿਹਾ ਖੁਦ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਲਈ ਨਾਂ ਦੀ ਪੇਸ਼ਕਸ਼ ਕੀਤੀ ਸੀ ਅਤੇ ਅੱਜ ਉਹ ਖੁਦ ਹੀ ਉਨ੍ਹਾਂ ਦੇ ਖਿਲਾਫ ਮੋਰਚਾ ਖੋਲ੍ਹੀ ਬੈਠੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦਲ ਚੋਣਾਂ ਦੌਰਾਨ ਬਣਦੇ ਹਨ ਅਤੇ ਚੋਣਾਂ ਬਾਅਦ ਇਹ ਖਿੰਡਰ ਵੀ ਜਾਂਦੇ ਹਨ।

ਇਸ ਲਈ ਅਜਿਹੀਆਂ ਪਾਰਟੀਆਂ ਦਾ ਅਕਾਲੀ ਦਲ ‘ਤੇ ਕੋਈ ਫਰਕ ਨਹੀਂ ਪਵੇਗਾ। ਲੋਕ ਸਭਾ ਚੋਣਾਂ ਨੂੰ ਲੈ ਕੇ ਬੀਬੀ ਨੇ ਕਿਹਾ ਕਿ ਅੱਜ ਔਰਤਾਂ ਦਾ ਚੋਣਾਂ ਵਿਚ ਬਹੁਤ ਮਹੱਤਵ ਹੈ, ਉਹ ਅਪਣੇ ਅਧਿਕਾਰ ਨੂੰ ਸਮਝਦੀਆਂ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਲੋਕ ਸਭਾ ਚੋਣਾਂ ਵਿਚ ਪਾਰਟੀ ਕਿਸੇ ਔਰਤ ਨੂੰ ਵੀ ਚੋਣ ਮੈਦਾਨ ਵਿਚ ਲੈ ਕੇ ਆ ਸਕਦੀ ਹੈ। ਉੱਥੇ ਕੋਰੀਡੋਰ ਤੇ ਬੋਲਦੇ ਹੋਏ ਬੀਬੀ ਜਗੀਰ ਕੌਰ ਨੇ ਪਾਕਿਸਤਾਨ ਅਤੇ ਕੇਂਦਰ ਸਰਕਾਰ ਦੀ ਤਾਰੀਫ਼ ਕੀਤੀ।