ਬੀਬੀ ਭੱਠਲ ਨੇ ਲਾਏ ਦਿੱਲੀ ਡੇਰੇ
ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਿਵੇਂ-ਤਿਵੇਂ ਚੋਣਾਂ ਲੜਨ ਦੇ ਇਛੁੱਕ ਅਪਣੇ ਸਿਆਸੀ ਆਕਾਵਾਂ ਕੋਲ ਅਪਣੀ ਅਵਾਜ਼ ਬੁਲੰਦ ਕਰ ਰਹੇ ਹਨ....
ਚੰਡੀਗੜ੍ਹ (ਸਪੋਕਸਮੈਨ ਬਿਊਰੋ): ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਿਵੇਂ-ਤਿਵੇਂ ਚੋਣਾਂ ਲੜਨ ਦੇ ਇਛੁੱਕ ਅਪਣੇ ਸਿਆਸੀ ਆਕਾਵਾਂ ਕੋਲ ਅਪਣੀ ਅਵਾਜ਼ ਬੁਲੰਦ ਕਰ ਰਹੇ ਹਨ। ਇਸ ਵਾਰ ਕਾਂਗਰਸ ਦੀਆਂ ਟਿਕਟਾਂ ਤੋਂ ਚੋਣ ਲੜਨ ਵਾਲੇ ਉਮੀਦਵਾਰ ਖੁੰਬਾਂ ਵਾਂਗ ਪ੍ਰਗਟ ਹੋ ਰਹੇ ਹਨ। ਪਿਛਲੇ ਦਿਨੀਂ ਚੰਡੀਗੜ੍ਹ ਲਈ ਕਾਂਗਰਸ ਦੇ ਕਈ ਉਮੀਦਵਾਰ ਖੜੇ ਹੋ ਗਏ ਅਤੇ ਸਾਰਿਆਂ ਨੇ ਆਪੋ-ਅਪਣਾ ਦਾਅਵਾ ਠੋਕ ਦਿਤਾ। ਇਸ ਤੋਂ ਬਾਅਦ ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਨੇ ਫ਼ਿਰੋਜ਼ਪੁਰ ਤੋਂ ਚੋਣ ਲੜਨ ਲਈ ਦਾਅਵਾ ਠੋਕ ਦਿਤਾ।
ਹੁਣ ਖ਼ਬਰਾਂ ਮਿਲ ਰਹੀਆਂ ਹਨ ਕਿ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਸੰਗਰੂਰ ਸੀਟ ਤੋਂ ਲੋਕ ਸਭਾ ਦੀ ਚੋਣ ਲੜਨ ਦੀ ਇਛੁੱਕ ਹੈ ਜਿਸ ਲਈ ਉਨ੍ਹਾਂ ਦਿੱਲੀ ਡੇਰੇ ਲਾ ਰੱਖੇ ਹਨ। ਸੂਤਰ ਦਸਦੇ ਹਨ ਕਿ ਉਹ 9 ਫ਼ਰਵਰੀ ਨੂੰ ਅਪਣਾ ਦਾਅਵਾ ਪੇਸ਼ ਕਰਨਗੇ ਪਰ ਉਸ ਤੋਂ ਪਹਿਲਾਂ ਹਾਈਕਮਾਨ ਨੂੰ ਮਿਲ ਕੇ ਲਹਿਰ ਨੂੰ ਅਪਣੇ ਪੱਖ 'ਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।