ਇੰਟਰਨੈੱਟ ਬੰਦ ਕਰਨ ਵਾਲਿਆਂ ਨੂੰ ਗੱਲਬਾਤ ‘ਇਕ ਕਾਲ ਦੀ ਦੂਰੀ ‘ਤੇ’ ਕਹਿਣਾ ਸ਼ੋਭਾ ਨਹੀਂ ਦਿੰਦਾ: ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿੱਲੀ ਬਾਰਡਰ 'ਤੇ ਮੋਬਾਈਲ ਅਤੇ ਇੰਟਰਨੈਟ ਸੇਵਾ ਬੰਦ ਕਰਕੇ ਪ੍ਰਧਾਨ ਮੰਤਰੀ ਜੀ ਕਿਸਾਨਾਂ ਨੂੰ ਕਹਿ ਰਹੇ ਹਨ ਕਿ ਮੈਂ ਸਿਰਫ ਇੱਕ ਫੋਨ ਕਾਲ ਦੀ ਦੂਰ ਤੇ ਹੈ  ...." ।

Bhagwant Mann

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੱਜ ਦੇਸ਼-ਵਿਆਪੀ ਚੱਕਾ ਜਾਮ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚਾ ਨੇ ਦੇਸ਼ ਭਰ 'ਚ ਅੱਜ ਦੁਪਹਿਰ 12 ਵਜੇ ਤੋਂ ਤਿੰਨ ਵਜੇ ਤਕ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਉੱਥੇ ਹੀ ਹੁਣ ਪੰਜਾਬ ਦੇ ਸੰਗਰਰੂ ਤੋਂ ਆਪ ਸਾਂਸਦ ਭਗਵੰਤ ਮਾਨ ਨੇ ਦੇਸ਼-ਵਿਆਪੀ ਚੱਕਾ ਜਾਮ ਨੂੰ ਲੈ ਕੇ ਟਵੀਟ ਕੀਤਾ ਹੈ। 

ਭਗਵੰਤ ਮਾਨ ਦਾ ਟਵੀਟ 
ਭਗਵੰਤ ਮਾਨ ਨੇ  ਕਿਹਾ," ਦਿੱਲੀ ਬਾਰਡਰ 'ਤੇ ਮੋਬਾਈਲ ਅਤੇ ਇੰਟਰਨੈਟ ਸੇਵਾ ਬੰਦ ਕਰਕੇ ਪ੍ਰਧਾਨ ਮੰਤਰੀ ਜੀ ਕਿਸਾਨਾਂ ਨੂੰ ਕਹਿ ਰਹੇ ਹਨ ਕਿ ਮੈਂ ਸਿਰਫ ਇੱਕ ਫੋਨ ਕਾਲ ਦੀ ਦੂਰ ਤੇ ਹੈ  ...." ।

ਜ਼ਿਕਰਯੋਗ ਹੈ ਕਿ ਦੇਸ਼ ਭਰ ਦੇ ਕੌਮੀ ਤੇ ਰਾਜ ਮਾਰਗਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਜਾਮ ਕੀਤਾ ਗਿਆ ਸੀ। ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਜਿਵੇਂ ਐਂਬੂਲੈਂਸ, ਸਕੂਲ ਬੱਸ ਆਦਿ ਰੋਕਿਆਂ ਨਹੀਂ ਜਾਣਗੀਆਂ। ਚੱਕਾ ਜਾਮ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਅਹਿੰਸਕ ਰਿਹਾ। ਅੱਜ ਦਿੱਲੀ, ਯੂਪੀ ਤੇ ਉੱਤਰਾਖੰਡ ਨੂੰ ਛੱਡ ਕੇ ਬਾਕੀ ਪੂਰੇ ਦੇਸ਼ 'ਚ ਸੜਕਾਂ 'ਤੇ ਕਿਸਾਨ ਚੱਕਾ ਜਾਮ ਕੀਤਾ।