ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ : ਸਿਸੋਦੀਆ

ਏਜੰਸੀ

ਖ਼ਬਰਾਂ, ਪੰਜਾਬ

ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ : ਸਿਸੋਦੀਆ

image

ਅਹਿਮਦਾਬਾਦ, 6 ਫ਼ਰਵਰੀ : ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸਨਿਚਰਵਾਰ ਨੂੰ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ 3 ਨਵੇਂ ਖੇਤੀ ਕਾਨੂੰਨਾਂ ਵਿਰੁਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀ ਚਾਹੀਦੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਕਿਸਾਨਾਂ ਦੇ ਹਿੱਤਾਂ ਦੀ ਅਣਦੇਖੀ ਕਰ ਕੇ ਕੁਝ ਉਦਯੋਗਪਤੀਆਂ ਦੇ ਫਾਇਦੇ ਲਈ ਇਹ ਕਾਨੂੰਨ ਲਿਆਈ ਹੈ। ਸਿਸੋਦੀਆ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਦੇ ਸਿਲਸਿਲੇ ’ਚ ਰੋਡ ਸ਼ੋਅ ਕਰਨ ਲਈ ਅਹਿਮਦਾਬਾਦ ’ਚ ਹਨ। ਉਨ੍ਹਾਂ ਦਾ ਇਹ ਬਿਆਨ ਖੇਤੀ ਕਾਨੂੰਨਾਂ ਵਿਰੁਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਲੋਂ ਸਨਿਚਰਵਾਰ  ਨੂੰ ਰਾਸ਼ਟਰਵਿਆਪੀ ਚੱਕਾ ਜਾਮ ਦੌਰਾਨ ਆਇਆ।
   ਸਿਸੋਦੀਆ ਨੇ ਕਿਹਾ,‘‘ਦਿੱਲੀ ’ਚ ਹਾਈ ਅਲਰਟ ਹੈ ਪਰ ਦੇਸ਼ ਭਰ ਦੇ ਕਿਸਾਨਾਂ ਦੇ ਦਰਦ ਨੂੰ ਸਮਝਿਆ ਜਾ ਸਕਦਾ ਹੈ। ਮੈਂ ਦੇਖਿਆ ਕਿ ਗੁਜਰਾਤ ਦੇ ਕਿਸਾਨ ਵੀ (ਖੇਤੀ ਕਾਨੂੰਨਾਂ) ਨੂੰ ਲੈ ਕੇ ਅਪਣੇ ਸੁਝਾਅ ਰਖਣ ਲਈ ਦਿੱਲੀ ਗਏ ਹਨ।’’ ਉਨ੍ਹਾਂ ਕਿਹਾ,‘‘ਮੁੱਖ ਮੁੱਦਾ ਇਹ ਹੈ ਕਿ ਭਾਜਪਾ ਕਿਸਾਨਾਂ ਦੇ ਹਿੱਤਾਂ ਨੂੰ ਕਿਨਾਰੇ ਰੱਖ ਕੇ ਉਦਯੋਗਪਤੀਆਂ ਦੇ ਫਾਇਦੇ ਲਈ ਇਹ ਕਾਨੂੰਨ ਕਿਉਂ ਲੈ ਕੇ ਆਈ? ਅਤੇ ਜੇਕਰ ਭਾਜਪਾ ਸੋਚਦੀ ਹੈ ਕਿ ਕਾਨੂੰਨ ਕਿਸਾਨਾਂ ਦੇ ਹਿੱਤ ’ਚ ਹੈ ਤੇ ਉਹ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਤਾਂ ਉਹ ਕਿਸਾਨਾਂ ਦੀ ਮੰਗ ਕਿਉਂ ਨਹੀਂ ਮੰਨ ਲੈਂਦੀ? ਉਸ ਨੂੰ ਮੰਗਾਂ ਨੂੰ ਮੰਨ ਲੈਣੀਆਂ ਚਾਹੀਦੀਆਂ ਹਨ।’’    
    (ਪੀਟੀਆਈ)