ਕੱਟੜਪੰਥੀ ਸਿੱਖ ਸੰਗਠਨ, ਪਾਕਿਸਤਾਨ ਦੇ ਟਵਿਟਰ ਹੈਂਡਲ ਕਿਸਾਨਾਂ ਨੂੰ ਭੜਕਾ ਰਹੇ ਹਨ : ਰਾਵਤ

ਏਜੰਸੀ

ਖ਼ਬਰਾਂ, ਪੰਜਾਬ

ਕੱਟੜਪੰਥੀ ਸਿੱਖ ਸੰਗਠਨ, ਪਾਕਿਸਤਾਨ ਦੇ ਟਵਿਟਰ ਹੈਂਡਲ ਕਿਸਾਨਾਂ ਨੂੰ ਭੜਕਾ ਰਹੇ ਹਨ : ਰਾਵਤ

image

ਦੇਹਰਾਦੂਨ, 6 ਫਰਵਰੀ : ਉਤਰਾਖੰਡ ਦੇ ਮੁੱਖ ਮੰਤਰੀ ਤਿ੍ਰਵੇਂਦਰ ਸਿੰਘ ਰਾਵਤ ਨੇ ਸਨਿਚਰਵਾਰ ਨੂੰ ਕਿਹਾ ਕਿ ਅਮਰੀਕਾ ਵਿਚ ਸਥਿਤ ਜਸਟਿਸ ਫ਼ਾਰ ਸਿਖਜ਼’ ਵਰਗੇ ਸੰਗਠਨ ਅਤੇ ਪਾਕਿਸਤਾਨ ਵਿਚ ਲਗਭਗ 300 ਟਵਿੱਟਰ ਹੈਂਡਲ ਕਿਸਾਨਾਂ ਨੂੰ ਰੋਹ ਭੜਕਾ ਰਹੇ ਹਨ। ਉਨ੍ਹਾਂ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਚੁਣੌਤੀ ਦਿਤੀ ਕਿ ਉਹ ਇਹ ਸਾਬਤ ਕਰਨ ਕਿ ਇਹ ਕਾਨੂੰਨ ਕਿਸਾਨੀ ਲਈ ਨੁਕਸਾਨਦੇਹ ਹਨ। ਰਾਵਤ ਨੇ ਕਿਹਾ ਕਿ ਜਿਹੜੇ ਲੋਕ ਅੰਦੋਲਨ ਪਿੱਛੇ ਹਨ ਉਹ ਦੇਸ ਨੂੰ ਤੋੜਨਾ ਚਾਹੁੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਨੇ ਕਿਸਾਨਾਂ ਨੂੰ ਰਵਾਇਤੀ ਮੰਡੀਆਂ ਤੋਂ ਇਲਾਵਾ ਉਨ੍ਹਾਂ ਦੀ ਫ਼ਸਲ ਵੇਚਣ ਦੀ ਅਸਲ ਆਜ਼ਾਦੀ ਦਿਤੀ ਹੈ।
ਮੁੱਖ ਮੰਤਰੀ ਨੇ ਕਿਹਾ, “ਮੈਨੂੰ ਯਕੀਨ ਹੈ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁਧ ਅੰਦੋਲਨ ਕਰਨ ਵਾਲਿਆਂ ਨੂੰ ਨੁਕਸਾਨ ਭੁਗਤਣਾ ਪਏਗਾ ਜੇਕਰ ਉਨ੍ਹਾਂ ਨੂੰ ਇਹ ਸਾਬਤ ਕਰਨ ਦੀ ਚੁਣੌਤੀ ਦਿਤੀ ਜਾਵੇ ਕਿ ਇਹ ਕਾਨੂੰਨ ਕਿਸਾਨੀ ਲਈ ਨੁਕਸਾਨਦੇਹ ਹਨ।’’
ਰਾਵਤ ਨੇ ਦੀਨਦਿਆਲ ਉਪਾਧਿਆ ਸਹਿਕਾਰੀ ਕਿਸਾਨ ਭਲਾਈ ਸਕੀਮ ਤਹਿਤ ਕਿਸਾਨਾਂ ਨੂੰ 300 ਕਰੋੜ ਰੁਪਏ ਦਾ ਵਿਆਜ ਮੁਕਤ ਕਰਜ਼ਾ ਵੰਡਣ ਤੋਂ ਬਾਅਦ ਕਿਹਾ, “ਅਮਰੀਕਾ ਵਿਚ ਸਥਿਤ ਜਸਟਿਸ ਫ਼ਾਰ ਸਿੱਖਜ਼ ਜਿਹੇ ਸੰਗਠਨ ਅਤੇ ਪਾਕਿਸਤਾਨ ਵਲੋਂ ਚਲਾਏ ਜਾ ਰਹੇ 302 ਦੇ ਕਰੀਬ ਟਵਿੱਟਰ ਹੈਂਡਲਜ਼ ਰਾਹੀਂ ਕਿਸਾਨਾਂ ਵਿਚ ਗੁੱਸੇ ਨੂੰ ਇਸ ਲਈ ਭੜਕਾਇਆ ਜਾ ਰਿਹਾ ਹੈ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਨਰਿੰਦਰ ਮੋਦੀ ਦੇ ਪ੍ਰਧਾਨਮੰਤਰੀ ਕਾਰਜਕਾਲ ’ਚ ਭਾਰਤ ਵਿਚ ਕਿਸਾਨੀ ਅੱਗੇ ਵਧੇ। ਨਰਿੰਦਰ ਮੋਦੀ ਨੂੰ ਕਥਿਤ ਤੌਰ ’ਤੇ ‘ਖਤਰਨਾਕ ਦੇਸ਼ ਭਗਤ’ ਅਖਵਾਉਣ ਲਈ ਨਿਊਯਾਰਕ ਟਾਈਮਜ਼ ਦੀ ਅਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਪੁਛਿਆ ਕਿ ਦੇਸ਼ ਭਗਤ ਹੋਣਾ ਖ਼ਤਰਨਾਕ ਕਿਵੇਂ ਹੋ ਸਕਦਾ ਹੈ।        (ਪੀਟੀਆਈ)