ਲਾਲ ਕਿਲੇ੍ਹ ’ਚ ਹੋਈ ਹਿੰਸਾ ਦੀ ਤੁਲਨਾ ਅਮਰੀਕੀ ਸੰਸਦ ਦੇ ਦੰਗੇ ਨਾਲ ਕੀਤੀ

ਏਜੰਸੀ

ਖ਼ਬਰਾਂ, ਪੰਜਾਬ

ਲਾਲ ਕਿਲੇ੍ਹ ’ਚ ਹੋਈ ਹਿੰਸਾ ਦੀ ਤੁਲਨਾ ਅਮਰੀਕੀ ਸੰਸਦ ਦੇ ਦੰਗੇ ਨਾਲ ਕੀਤੀ

image

ਵਾਸ਼ਿੰਗਟਨ, 5 ਫ਼ਰਵਰੀ : ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਪਿਛਲੇ 72 ਦਿਨਾਂ ਤੋਂ ਚੱਲ ਰਿਹਾ ਹੈ। ਹੁਣ ਕਈ ਅੰਤਰਰਾਸ਼ਟਰੀ ਮਸ਼ਹੂਰ ਹਸਤੀਆਂ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਹੈ, ਜਦੋਂਕਿ ਅਮਰੀਕਾ ਨੇ ਇਸ ਦਾ ਵੀ ਜਵਾਬ ਦਿਤਾ ਹੈ। ਅਮਰੀਕਾ ਨੇ ਕਿਸਾਨੀ ਅੰਦੋਲਨ ਬਾਰੇ ਦਿਤੇ ਬਿਆਨ ਤੋਂ ਬਾਅਦ ਭਾਰਤ ਨੇ ਵੀ ਜਵਾਬ ਦਿਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀ ਵਾਸਤਵ ਨੇ ਅਮਰੀਕੀ ਬਿਆਨ ’ਤੇ ਕਿਹਾ,‘‘ਅਸੀਂ ਅਮਰੀਕੀ ਪ੍ਰਤੀਕਰਮ ਵੇਖਿਆ ਹੈ ਅਤੇ ਕਿਸੇ ਵੀ ਬਿਆਨ ਨੂੰ ਇਸ ਦੇ ਪੂਰੇ ਨਜ਼ਰੀਏ ਨਾਲ ਵੇਖਿਆ ਜਾਣਾ ਚਾਹੀਦਾ ਹੈ। ਤੁਸੀਂ ਸਾਰਿਆਂ ਨੇ ਵੇਖਿਆ ਹੋਵੇਗਾ ਕਿ ਅਮਰੀਕਾ ਦੇ ਵਿਭਾਗ ਨੇ ਭਾਰਤ ਵਿਚ ਖੇਤੀਬਾੜੀ ਸੁਧਾਰਾਂ ਲਈ ਚੁਕੇ ਜਾ ਰਹੇ ਕਦਮਾਂ ਨੂੰ ਜਾਇਜ਼ ਠਹਿਰਾਇਆ ਹੈ। ਜਿਥੋਂ ਤਕ ਕਿਸੇ ਵੀ ਵਿਰੋਧ ਦਾ ਸਬੰਧ ਹੈ, ਭਾਰਤ ਸਰਕਾਰ ਹਾਲੇ ਵੀ ਕਿਸਾਨੀ ਸੰਗਠਨਾਂ ਨਾਲ ਮਿਲ ਕੇ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 
 ਅਨੁਰਾਗ ਸ੍ਰੀਵਾਸਤਵ ਨੇ ਕਿਹਾ,‘‘ਭਾਰਤ ਅਤੇ ਅਮਰੀਕਾ ਦੋਵੇਂ ਅਗਾਂਹਵਧੂ ਲੋਕਤੰਤਰ ਹਨ। ਇਤਿਹਾਸਕ ਲਾਲ ਕਿਲ੍ਹੇ ’ਤੇ ਹਿੰਸਾ ਅਤੇ ਭੰਨ-ਤੋੜ ਨੇ ਭਾਰਤ ਵਿਚ ਵੀ ਅਜਿਹੀਆਂ ਭਾਵਨਾਵਾਂ ਪੈਦਾ ਕਰ ਦਿਤੀਆਂ, ਜਿਵੇਂ ਕਿ 6 ਜਨਵਰੀ ਨੂੰ ਅਮਰੀਕੀ ਦੀ ਸੰਸਦ ਕੈਪੀਟਲ ਹਿਲ ’ਤੇ ਘਟਨਾ ਹੋਈ ਸੀ। ਇਹ ਕੇਸ ਸਥਾਨਕ ਕਾਨੂੰਨਾਂ ਅਨੁਸਾਰ ਨਜਿੱਠਿਆ ਜਾ ਰਿਹਾ ਹੈ। (ਏਜੰਸੀ)