ਵਧ ਰਹੇ ਤਾਪਮਾਨ ਕਾਰਨ ਆਸਟਰੇਲੀਆ ਕੋਰੋਨਾ ਦੇ ਖ਼ਤਰੇ ਵਲ ਵਧਿਆ

ਏਜੰਸੀ

ਖ਼ਬਰਾਂ, ਪੰਜਾਬ

ਵਧ ਰਹੇ ਤਾਪਮਾਨ ਕਾਰਨ ਆਸਟਰੇਲੀਆ ਕੋਰੋਨਾ ਦੇ ਖ਼ਤਰੇ ਵਲ ਵਧਿਆ

image

ਆਸਟਰੇਲੀਆ ਵਿਚ ਹੁਣ ਤਕ 25 ਹਜ਼ਾਰ ਏਕੜ ਤੋਂ ਜੰਗਲ ਸੜ ਕੇ ਹੋਏ ਸੁਆਹ


ਪਰਥ, 6 ਫ਼ਰਵਰੀ (ਪਿਆਰਾ ਸਿੰਘ ਨਾਭਾ): ਪੂਰੀ ਦੁਨੀਆਂ ਜਿੱਥੇ ਇਸ ਵੇਲੇ ਕੋਰੋਨਾ ਨਾਲ ਲੜ ਰਹੀ, ਉੱਥੇ ਹੀ ਢਾਈ ਕਰੋੜ ਤੋਂ ਵੱਧ ਦੀ ਆਬਾਦੀ ਵਾਲਾ ਦੇਸ਼ ਆਸਟਰੇਲੀਆ ਦੇ ਵਧਦੇ ਤਾਪਮਾਨ, ਜੰਗਲਾਂ ਵਿਚ ਲੱਗੀ ਅੱਗ ਕਾਰਨ ਕੋਰੋਨਾ ਦਾ ਖ਼ਤਰੇ ਵਲ ਵਧ ਰਿਹਾ ਹੈ | ਆਸਟਰੇਲੀਆ ਵਿਚ ਸੂਬਾ ਪਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਤਾਲਾਬੰਦੀ ਦੌਰਾਨ ਲੱਗੀ ਅੱਗ ਨਾਲ ਹੁਣ ਤਕ 25 ਹਜ਼ਾਰ ਏਕੜ ਤੋਂ ਵੱਧ ਜੰਗਲ ਸੜ੍ਹ ਕੇ ਰਾਖ ਹੋ ਚੁੱਕੇ ਹਨ | ਪਰਥ ਤੋਂ ਪ੍ਰਾਪਤ ਰਿਪੋਰਟਾਂ ਦੇ ਮੁਤਾਬਕ ਇਸ ਅੱਗ ਕਾਰਨ 81 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ | ਦਸਣਾ ਬਣਦਾ ਹੈ ਕਿ ਆਸਟਰੇਲੀਆ ਵਿਚ ਇਸ ਵੇਲੇ ਗਰਮੀ ਵੀ ਅਪਣਾ ਅਸਲੀ ਰੂਪ ਦਿਖਾ ਰਹੀ ਹੈ | ਉਾਜ ਤਾਂ ਇਨ੍ਹਾਂ ਦਿਨਾਂ ਵਿਚ ਆਸਟਰੇਲੀਆ ਅੰਦਰ ਤਾਪਮਾਨ 17 ਤੋਂ 25 ਡਿਗਰੀ ਦਰਮਿਆਨ ਰਹਿੰਦਾ ਹੈ ਪਰ ਇਸ ਵੇਲੇ ਆਸਟਰੇਲੀਆ ਵਿਚ ਪਾਰਾ 40 ਡਿਗਰੀ ਤੋਂ ਪਾਰ ਪਹੁੰਚ ਚੁੱਕਾ ਹੈ | ਵਧਦੇ ਪਾਰੇ ਨੇ ਇਸ ਵਾਰ ਪਿਛਲੇ 61 ਸਾਲ ਦਾ ਰਿਕਾਰਡ ਤੋੜ ਦਿਤਾ ਹੈ | ਆਸਟਰੇਲੀਆ ਵਾਸੀ ਭਾਰੀ ਗਰਮੀ ਕਾਰਨ ਹਾਲੋ ਬੇਹਾਲ ਹੋ ਰਹੇ ਹਨ | ਆਸਟਰੇਲੀਆ ਦੇ ਸੂਬਾ ਪਛਮੀ ਆਸਟਰੇਲੀਆ ਵਿਚ ਲਗਾਤਾਰ 5ਵੇਂ ਦਿਨ ਵੀ ਕੋਈ ਕੋਰੋਨਾ ਦਾ ਸਥਾਨਕ ਮਾਮਲਾ ਦਰਜ ਨਾ ਹੋਣ ਕਾਰਨ ਸਥਿਤੀਆਂ ਕਾਬੂ ਹੇਠ ਹਨ ਅਤੇ ਇਸ ਵਾਸਤੇ ਪ੍ਰੀਮੀਅਰ ਮਾਰਕ ਮੈਕਗੋਵਨ ਨੇ ਲਗਾਇਆ ਗਿਆ ਲਾਕਡਾਊਨ ਖੋਲ੍ਹਣ ਦਾ ਐਲਾਨ ਕਰ ਦਿਤਾ ਹੈ |