ਐਸਸੀ ਨੌਜਵਾਨਾਂ ਲਈ ਸਵੈ-ਰੁਜ਼ਗਾਰ ਦਾ ਦਾਆਵਾ ਖੋਖਲਾ ਸਾਬਤ ਹੋਇਆ: ਕੈਂਥ 

ਏਜੰਸੀ

ਖ਼ਬਰਾਂ, ਪੰਜਾਬ

ਐਸਸੀ ਨੌਜਵਾਨਾਂ ਲਈ ਸਵੈ-ਰੁਜ਼ਗਾਰ ਦਾ ਦਾਆਵਾ ਖੋਖਲਾ ਸਾਬਤ ਹੋਇਆ: ਕੈਂਥ 

image


ਚੰਡੀਗੜ੍ਹ, 6 ਫ਼ਰਵਰੀ (ਸੁਰਜੀਤ ਸਿਘ ਸੱਤੀ): ਅਨੁਸੂਚਿਤ ਜਾਤਾਂ ਦੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਸ਼ੁਰੂਆਤ ਕਰਨ ਲਈ ਪੰਜਾਬ ਸਰਕਾਰ 'ਤੇ 35 ਫ਼ੀ ਸਦੀ ਤੋਂ ਵੀ ਵੱਧ ਆਬਾਦੀ ਵਾਲੇ ਸਮਾਜਕ, ਧਾਰਮਕ, ਆਰਥਕ ਪਛੜੇ ਸਮਾਜ ਨਾਲ ਪਿਛਲੇ ਚਾਰ ਸਾਲਾਂ ਤੋਂ ਰਾਜਨੀਤੀ ਖੇਡਣ ਦਾ ਦੋਸ਼ ਲਾਉਦਿਆਂ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਸਵੈ-ਰੁਜ਼ਗਾਰ ਮੌਕੇ ਪ੍ਰਦਾਨ ਕਰਨ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ | ਭੌਾ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੀ ਪਿਛਲੇ 4 ਸਾਲਾਂ ਵਿਚ ਇਕ ਲੱਖ ਨੌਜਵਾਨਾਂ ਨੂੰ ਵੀ ਸਵੈ-ਰੁਜ਼ਗਾਰ ਮੁਹਈਆ ਕਰਾਉਣ ਵਿਚ ਸਫ਼ਲ ਨਹੀਂ ਹੋ ਸਕੀ | ਕੈਂਥ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਦੇ 309 ਕਰੋੜ ਰੁਪਏ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਅੱਜ ਜਾਰੀ ਕਰਨ ਵਿਚ ਸੂਬਾ ਸਰਕਾਰ ਟਾਲ-ਮਟੋਲ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀਆਂ ਦੇ ਵਿਕਾਸ ਲਈ ਸਬੰਧਤ ਭਾਲਾਈ ਵਿਭਾਗ ਨੂੰ ਲੋੜੀਂਦੇ ਫ਼ੰਡ ਨੂੰ ਜਾਰੀ ਹੀ ਨਹੀਂ ਕੀਤਾ ਜਾਂਦਾ | ਸਗੋਂ ਵਿੱਤ ਵਿਭਾਗ ਫ਼ੰਡਾਂ ਨੂੰ ਕਿਸੇ ਹੋਰ ਥਾਵਾਂ ਉੱਤੇ ਇਸਤੇਮਾਲ ਕਰ ਕੇ ਖਾਨਾ ਪੂਰਤੀ ਕੀਤੀ ਜਾਂਦੀ ਹੈ ਅਤੇ ਵਿੱਤ ਵਿਭਾਗ ਅਨੁਸੂਚਿਤ ਜਾਤੀਆਂ ਦੇ ਵਿਕਾਸ ਵਿਚ ਅੜਿੱਕਾ ਬਣ ਗਿਆ ਹੈ |