ਨਸ਼ਾ ਤਸਕਰੀ ਮਾਮਲੇ ’ਚ ਯੁਗਾਂਡਾ ਦੀਆਂ ਦੋ ਔਰਤਾਂ, ਇਕ ਨਾਈਜੀਰੀਅਨ ਪੁਰਸ਼ ਗ੍ਰਿਫ਼ਤਾਰ
ਨਸ਼ਾ ਤਸਕਰੀ ਮਾਮਲੇ ’ਚ ਯੁਗਾਂਡਾ ਦੀਆਂ ਦੋ ਔਰਤਾਂ, ਇਕ ਨਾਈਜੀਰੀਅਨ ਪੁਰਸ਼ ਗ੍ਰਿਫ਼ਤਾਰ
ਨਾਰਕੋਟਿਕਸ ਕੰਟਰੋਲ ਬਿਊਰੋ ਨੇ ਨਸ਼ਾ ਤਸਕਰ ਗਰੋਹ ਕੀਤਾ ਪਰਦਾਫ਼ਾਸ਼
ਨਵੀਂ ਦਿੱਲੀ, 5 ਫ਼ਰਵਰੀ: ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਨਸ਼ਾ ਤਸਕਰਾਂ ਦੇ ਇਕ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਸਬੰਧ ਵਿਚ ਦੋ ਯੁਗਾਂਡਾ ਦੀਆਂ ਔਰਤਾਂ ਅਤੇ ਇਕ ਨਾਈਜੀਰੀਅਨ ਪੁਰਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਕੋਲੋਂ 9 ਕਿਲੋਗ੍ਰਾਮ ਨਸ਼ੀਲੇ ਪਦਾਰਥ ਜਿਵੇਂ ਕਿ ਹੈਰੋਇਨ ਅਤੇ ਕੋਕੀਨ ਬਰਾਮਦ ਕੀਤੀ ਗਈ ਹੈ।
ਐਨਸੀਬੀ ਨੇ ਸ਼ੁਕਰਵਾਰ ਨੂੰ ਦਸਿਆ ਕਿ ਚਚੇਰਾ ਭਰਾ ਜਾਸੇਂਟ ਨਾਕਾਲੂੰਗੀ (42) ਅਤੇ ਸ਼ਰੀਫਾ ਨਾਮਗਾਂਡਾ (28) ਨੂੰ 28 ਜਨਵਰੀ ਨੂੰ ਇਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਕੋਲ ਨਾਮਗਾਂਡਾ ਦੇ ਇਲਾਜ ਲਈ ਮੈਡੀਕਲ ਵੀਜ਼ਾ ਸੀ।
ਏਜੰਸੀ ਨੇ ਕਿਹਾ ਕਿ ਦੋਵਾਂ ਨੂੰ ਦਸੰਬਰ ਵਿਚ ਇਕ ਡਰੱਗ ਨਾਲ ਜੁੜੇ ਮਾਮਲੇ ਦੀ ਖੋਜ ਤੋਂ ਬਾਅਦ ਇਕੱਠੀ ਕੀਤੀ ਜਾਣਕਾਰੀ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਸੀ। ਇਸ ਕੇਸ ਵਿਚ, ਫਿਰ ਪੰਜ ਕਿੱਲੋ ਤੋਂ ਵੱਧ ਹੈਰੋਇਨ ਫੜੀ ਗਈ ਸੀ ਅਤੇ ਦੋ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਐਨਸੀਬੀ ਦੇ ਡਿਪਟੀ ਡਾਇਰੈਕਟਰ (ਆਪ੍ਰੇਸ਼ਨ) ਪੀਐਸ ਮਲਹੋਤਰਾ ਨੇ ਕਿਹਾ ਕਿ ਔਰਤਾਂ ਤੋਂ ਕੁਲ ਅੱਠ ਕਿਲੋਗ੍ਰਾਮ ਹੈਰੋਇਨ ਅਤੇ ਇਕ ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਹੈ। ਨਸ਼ਿਆਂ ਨੂੰ ਉਨ੍ਹਾਂ ਦੇ ਸਮਾਨ ਵਿਚ ਛੁਪਾ ਕੇ ਰਖਿਆ ਗਿਆ ਸੀ, ਜੋ ਉਨ੍ਹਾਂ ਨੂੰ ਯੁਗਾਂਡਾ ਵਿਚ ਸੌਂਪੀਆਂ ਗਈਆਂ ਸਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਔਰਤਾਂ ਵਲੋਂ ਦਿਤੀ ਜਾਣਕਾਰੀ ਦੇ ਆਧਾਰ ’ਤੇ ਕਿੰਗਸਲੇ ਨਾਮ ਦੇ ਇਕ ਨਾਈਜੀਰੀਅਨ ਨਾਗਰਿਕ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। (ਪੀਟੀਆਈ)