ਰੂਸ ਨੂੰ ਜਵਾਬ ਦੇਣ ਵਿਚ ਨਹੀਂ ਝਿਜਕੇਗਾ ਅਮਰੀਕਾ : ਬਾਈਡਨ

ਏਜੰਸੀ

ਖ਼ਬਰਾਂ, ਪੰਜਾਬ

ਰੂਸ ਨੂੰ ਜਵਾਬ ਦੇਣ ਵਿਚ ਨਹੀਂ ਝਿਜਕੇਗਾ ਅਮਰੀਕਾ : ਬਾਈਡਨ

image

ਕਿਹਾ, ਉਹ ਦਿਨ ਬੀਤ ਗਏ ਜਦੋਂ ਉਨ੍ਹਾਂ ਦਾ ਦੇਸ਼ ਰੂਸ ਦੀ ਹਮਵਾਲਵਰ ਕਾਰਵਾਈ ਸਾਹਮਣੇ ਝੁਕ ਜਾਂਦਾ ਸੀ

ਵਾਸ਼ਿੰਗਟਨ, 5 ਫ਼ਰਵਰੀ : ਅਮਰੀਕਾ ਦੇ ਰਾਸ਼ਟਰਪਤੀ ਜੋ. ਬਾਈਡਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਦਿਨ ਬੀਤ ਗਏ ਜਦੋਂ ਉਨ੍ਹਾਂ ਦਾ ਦੇਸ਼ ਰੂਸ ਦੀ ਹਮਵਾਲਵਰ ਕਾਰਵਾਈ ਸਾਹਮਣੇ ਝੁਕ ਜਾਂਦਾ ਸੀ। ਇਸ ਦੇ ਨਾਲ ਹੀ ਬਾਈਡਨ ਨੇ ਰੂਸ ਨੂੰ ਚਿਤਾਵਨੀ ਦਿਤੀ ਕਿ ਉਨ੍ਹਾਂ ਦਾ ਪ੍ਰਸ਼ਾਸਨ, ਮਾਸਕੋ ਨੂੰ ਜਵਾਬ ਦੇਣ ਵਿਚ ਝਿਜਕੇਗਾ ਨਹੀਂ। ਬਾਈਡਨ ਨੇ ਵਿਦੇਸ਼ ਮੰਤਰਾਲੇ ਦੇ ਕਰਮਚਾਰੀਆਂ ਨੂੰ ਕਿਹਾ,‘‘ਮੈਂ ਅਪਣੇ ਸਾਬਕਾ ਹਮਰੁਤਬਾ (ਟਰੰਪ) ਨਾਲੋਂ ਅਲੱਗ ਰੁਖ਼ ਅਪਣਾਉਂਦੇ ਹੋਏ ਰਾਸ਼ਟਰਪਤੀ ਪੁਤਿਨ ਨੂੰ ਸਪੱਸ਼ਟ ਰੂਪ ਨਾਲ ਦੱਸ ਦਿਤਾ ਹੈ ਕਿ ਉਹ ਦਿਨ ਬੀਤ ਗਏ ਜਦੋਂ ਅਮਰੀਕਾ ਰੂਸ ਦੀ ਹਮਲਾਵਰ ਕਾਰਵਾੲਂ ਸਾਹਮਣੇ ਝੁੱਕ ਜਾਂਦਾ ਸੀ। ਰੂਸ ਨੇ ਸਾਡੀਆਂ ਚੋਣਾਂ ਵਿਚ ਘੁਸਪੈਠ ਕੀਤੀ, ਸਾਈਬਰ ਹਮਲੇ ਕਰਵਾਏ ਅਤੇ ਸਾਡੇ ਨਾਗਰਿਕਾਂ ਨੂੰ ਜ਼ਹਿਰ ਦਿਤਾ।’’
  ਰੂਸ ਦੇ ਰਾਸ਼ਟਰਪਤੀ ਵਿਸ਼ਵ ਦੇ ਉਨ੍ਹਾਂ ਆਗੂਆਂ ਵਿਚੋਂ ਇਕ ਹਨ ਜਿਨ੍ਹਾਂ ਨਾਲ ਬਾਈਡਨ ਨੇ ਫ਼ੋਨ ’ਤੇ ਗੱਲ ਕੀਤੀ ਹੈ। ਬਾਈਡਨ ਨੇ ਕਿਹਾ,‘‘ਅਸੀਂ ਅਪਣੇ ਲੋਕਾਂ ਦੇ ਹਿਤਾਂ ਦੀ ਰਖਿਆ ਕਰਨ ਅਤੇ ਰੂਸ ਨੂੰ ਜਵਾਬ ਦੇਣ ਵਿਚ ਝਿਜਕ ਨਹੀਂ ਕਰਾਂਗੇ। ਅਸੀਂ ਰੂਸ ਨਾਲ ਮਿਲ ਕੇ ਕੰਮ ਕਰਨ ਵਿਚ ਜ਼ਿਆਦਾ ਪ੍ਰਭਾਵੀ ਸਿੱਧ ਹੋਵਾਂਗੇ, ਉਸੇ ਤਰ੍ਹਾਂ ਜਿਵੇਂ ਇਕੋ ਜਹੀ ਵਿਚਾਰਧਾਰਾ ਵਾਲੇ ਹੋਰ ਦੇਸ਼ਾਂ ਨਾਲ ਹੁੰਦਾ ਹੈ।’’ ਬਾਈਡਨ ਨੇ ਕਿਹਾ ਕਿ ਅਲੈਕਸੇਈ ਨਵਲਨੀ ਨੂੰ ਰਾਜਨੀਤੀ ਤੋਂ ਪ੍ਰੇਰਤ ਹੋ ਕੇ ਜੇਲ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਅਤੇ ਸ਼ਾਂਤੀਪੂਰਨ ਪ੍ਰਦਰਸ਼ਨ ਨੂੰ ਦਬਾਉਣ ਦਾ ਰੂਸ ਦਾ ਯਤਨ, ਅਮਰੀਕਾ ਅਤੇ ਆਲਮੀ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੈ। 
  ਬਾਈਡਨ ਨੇ ਕਿਹਾ,‘‘ਨਵਲਨੀ ਨੂੰ ਸਾਰੇ ਰੂਸੀ ਨਾਗਰਿਕਾਂ ਵਲੋਂ ਰੂਸ ਦੇ ਸੰਵਿਧਾਨ ਤਹਿਤ ਅਧਿਕਾਰ ਪ੍ਰਾਪਤ ਹੈ। ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦਾ ਪ੍ਰਗਟਾਵਾ ਕਰਨ ਦੀ ਸਜ਼ਾ ਦਿਤੀ ਜਾ ਰਹੀ ਹੈ। ਉਨ੍ਹਾਂ ਨੂੰ ਬਿਨਾਂ ਸ਼ਰਤ ਤੁਰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਵਿਦੇਸ਼ ਮੰਤਰੀ ਐਂਟਨੀ ਬÇਲੰਕਨ ਨੇ ਵੀਰਵਾਰ ਨੂੰ ਅਪਣੇ ਰੂਸੀ ਹਮਰੁਤਬਾ ਸਰਜੇਈ ਲਾਵਰੋਵ ਨਾਲ ਫ਼ੋਨ ’ਤੇ ਗੱਲ ਕੀਤੀ ਅਤੇ ‘ਨਵੀਂ ਸਟਾਰਟ ਸੰਧੀ’ ’ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਨ ਨੇ ਕਿਹਾ ਕਿ ਪਿਛਲੇ ਪ੍ਰਸ਼ਾਸਨ ਦੇ ਉਲਟ ਬਾਈਡਨ ਪ੍ਰਸ਼ਾਸਨ, ਰੂਸ ਨੂੰ ਉਸ ਦੀਆਂ ਗ਼ਲਤ ਹਰਕਤਾਂ ਲਈ ਜਵਾਬਦੇਹੀ ਤੈਅ ਕਰਨ ਦੀ ਦਿਸ਼ਾ ਵਿਚ ਕਦਮ ਚੁੱਕੇਗਾ। (ਪੀਟੀਆਈ)