Fatehgarh Sahib: ਫ਼ਤਿਹਗੜ੍ਹ ਸਾਹਿਬ ਪੁਲਿਸ ਨੇ ਚੋਰੀ ਕੀਤੇ 180 ਫੋਨ ਕੀਤੇ ਬਰਾਮਦ, ਸ਼ਹੀਦੀ ਸਭਾ 'ਚ ਸ਼ਰਧਾਲੂਆਂ ਤੋਂ ਦੇ ਹੋਏ ਸਨ ਫ਼ੋਨ ਚੋਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Fatehgarh Sahib: 15 ਮਾਮਲਿਆਂ 'ਚ 50 ਚੋਰ ਕੀਤੇ ਕਾਬੂ

Fatehgarh Sahib Police recovered 180 stolen phones News in punjabi

Fatehgarh Sahib Police recovered 180 stolen phones News in punjabi : ਫ਼ਤਿਹਗੜ੍ਹ ਸਾਹਿਬ ਪੁਲਿਸ ਨੇ ਸ਼ਹੀਦੀ ਸਭਾ ਦੌਰਾਨ ਗੁੰਮ ਹੋਏ ਅਤੇ ਚੋਰੀ ਹੋਏ ਮੋਬਾਈਲ ਫ਼ੋਨ ਬਰਾਮਦ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। 15 ਤੋਂ 31 ਦਸੰਬਰ ਤੱਕ ਚੱਲੇ ਸ਼ਹੀਦੀ ਸਮਾਗਮ ਦੌਰਾਨ ਲੱਖਾਂ ਸ਼ਰਧਾਲੂਆਂ ਦੀ ਭੀੜ ਵਿਚਾਲੇ ਕਈ ਸ਼ਰਧਾਲੂਆਂ ਦੇ ਮੋਬਾਈਲ ਫ਼ੋਨ ਚੋਰੀ ਹੋਏ ਸਨ।

ਐਸਐਸਪੀ ਡਾਕਟਰ ਰਵਜੋਤ ਗਰੇਵਾਲ ਦੀ ਅਗਵਾਈ ਵਿੱਚ ਪੁਲਿਸ ਨੇ ਆਈਐਮਈਆਈ ਟਰੈਕਿੰਗ ਅਤੇ ਸੀਆਈਈਆਰ ਪੋਰਟਲ ਦੀ ਮਦਦ ਨਾਲ ਪਹਿਲਾਂ 120 ਅਤੇ ਫਿਰ 60 ਮੋਬਾਈਲ ਫ਼ੋਨ ਬਰਾਮਦ ਕੀਤੇ। ਬਰਾਮਦ ਕੀਤੇ ਗਏ ਫ਼ੋਨਾਂ ਵਿੱਚ 12 ਸੈਮਸੰਗ, 20 ਵੀਵੋ, 14 ਓਪੋ, ਇੱਕ ਆਈਫੋਨ, 12 ਰੈੱਡਮੀ ਮੋਬਾਈਲ ਸ਼ਾਮਲ ਹਨ। ਪੁਲਿਸ ਨੇ ਮਾਮਲੇ 'ਚ ਦਰਜ 15 ਮਾਮਲਿਆਂ 'ਚ 50 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਐਸਐਸਪੀ ਗਰੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੋਬਾਈਲ ਗੁੰਮ ਹੋਣ ਜਾਂ ਚੋਰੀ ਹੋਣ ਦੀ ਸੂਰਤ ਵਿੱਚ ਤੁਰੰਤ ਨਜ਼ਦੀਕੀ ਸਾਂਝ ਕੇਂਦਰ ਵਿੱਚ ਸ਼ਿਕਾਇਤ ਦਰਜ ਕਰਵਾਈ ਜਾਵੇ। ਇਸ ਸਫ਼ਲ ਮੁਹਿੰਮ ਵਿੱਚ ਐਸਪੀ ਰਾਕੇਸ਼ ਯਾਦਵ, ਡੀਐਸਪੀ ਸੁਖਨਾਜ਼ ਸਿੰਘ ਅਤੇ ਡੀਐਸਪੀ ਹਰਤੇਸ਼ ਕੌਸ਼ਿਕ ਦੀਆਂ ਟੀਮਾਂ ਨੇ ਅਹਿਮ ਭੂਮਿਕਾ ਨਿਭਾਈ। ਮੋਬਾਈਲ ਵਾਪਸ ਲੈਣ ਵਾਲੇ ਸਾਰੇ ਲੋਕਾਂ ਨੇ ਪੁਲਿਸ ਦੇ ਯਤਨਾਂ ਦੀ ਸ਼ਲਾਘਾ ਕੀਤੀ।