Jagraon News : ਡਿਪੋਰਟ ਹੋ ਕੇ ਆਈ ਜਗਰਾਓਂ ਦੀ ਧੀ ਮੁਸਕਾਨ ਨੇ ਸੁਣਾਈ ਹੱਡਬੀਤੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Jagraon News : ਕਿਹਾ - ‘‘ਮੈਂ ਕੋਈ ਬਾਰਡਰ ਨਹੀਂ ਟੱਪਿਆ, ਮੇਰੇ ਕੋਲ US ਤੋਂ ਜਾਇਜ਼ ਵੀਜ਼ਾ ਹੈ, ਸਾਨੂੰ ਤਾਂ ਅੰਮ੍ਰਿਤਸਰ ਆ ਕੇ ਪਤਾ ਚੱਲਿਆ ਕਿ ਅਸੀਂ ਭਾਰਤ ਆ ਗਏ ਹਾਂ

ਡਿਪੋਰਟ ਹੋ ਕੇ ਆਈ ਜਗਰਾਓ ਦੀ ਮੁਸਕਾਨ ਹੱਡਬੀਤੀ ਸੁਣਾਉਂਦੀ ਹੋਈ

Jagraon News in Punjabi : ਅਮਰੀਕਾ ਤੋਂ ਡਿਪੋਰਟ ਹੋ ਕੇ ਆਈ ਜਗਰਾਓ ਦੀ ਧੀ ਮੁਸਕਾਨ ਨੇ ਆਪਣੀ ਹੱਡਬੀਤੀ ਸੁਣਾਈ। ਜਗਰਾਉਂ ਦੀ ਰਹਿਣ ਵਾਲੀ ਮੁਸਕਾਨ ਨੇ ਕਿਹਾ  ਕਿ ਮੈਂ ਕੋਈ ਬਾਰਡਰ ਨਹੀਂ ਟੱਪਿਆ, ਮੇਰੇ ਕੋਲ US ਤੋਂ ਵੈਲੇਡ ਵੀਜ਼ਾ ਹੈ। ਮੁਸਕਾਨ ਨੇ ਕਿਹਾ ਕਿ ਸਾਨੂੰ ਤਾਂ ਅੰਮ੍ਰਿਤਸਰ ਆ ਕੇ ਪਤਾ ਚੱਲਿਆ ਅਸੀਂ ਭਾਰਤ ਆ ਗਏ ਹਾਂ, ਸਾਨੂੰ ਇਮੀਗ੍ਰੇਸ਼ਨ ਵਲੋਂ ਕਿਹਾ ਕਿ ਤੁਸੀਂ 5 ਸਾਲ ਲਈ ਕਿਤੇ ਵਿਦੇਸ਼ ’ਚ ਨਹੀਂ ਜਾ ਸਕਦੇ। ਮੁਸਕਾਨ ਨੇ ਕਿਹਾ ਕਿ ਅਮਰੀਕੀ ਹਵਾਈ ਸੈਨਾ ਦਾ ‘ਸੀ-17 ਗਲੋਬਮਾਸਟਰ’ ਜਹਾਜ਼ ਬੁੱਧਵਾਰ ਦੁਪਹਿਰ 2 ਵਜੇ ਦੇ ਕਰੀਬ ਅੰਮ੍ਰਿਤਸਰ ਹਵਾਈ ਸੈਨਾ ਅੱਡੇ ‘ਤੇ ਉਤਰਿਆ ਗਿਆ। 

ਦੱਸ ਦੇਈਏ ਕਿ ਮੁਸਕਾਨ ਮੂਲ ਰੂਪ ਵਿਚ ਜਗਰਾਉਂ ਦੇ ਮੁਹੱਲਾ ਪ੍ਰਤਾਪ ਨਗਰ ਦੀ ਰਹਿਣ ਵਾਲੀ ਹੈ। ਮੁਸਕਾਨ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਯੂਕੇ ਗਈ ਸੀ ਅਤੇ ਕੁਝ ਮਹੀਨੇ ਉੱਥੇ ਰਹਿਣ ਤੋਂ ਬਾਅਦ ਉਹ ਇਕ ਏਜੰਟ ਰਾਹੀਂ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ਪਹੁੰਚ ਗਈ। ਉੱਥੇ ਲਗਭਗ ਇਕ ਮਹੀਨਾ ਰਹਿਣ ਤੋਂ ਬਾਅਦ, ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਇਹ ਸਭ ਅਮਰੀਕਾ ਨੇ ਨਵੀਂ ਇਮੀਗ੍ਰੇਸ਼ਨ ਨੀਤੀ ਦੇ ਤਹਿਤ 104 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ।

ਇਸ ਸਬੰਧੀ ਮੁਸਕਾਨ ਦੇ ਪਿਤਾ ਜਗਦੀਸ਼ ਕੁਮਾਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਬੈਂਕ ਤੋਂ ਕਰਜ਼ਾ ਲੈ ਕੇ ਧੀ ਨੂੰ ਵਿਦੇਸ਼ ਭੇਜਿਆ ਸੀ, ਸਾਡਾ ਨਾਲ ਧੱਕਾ ਹੋ ਗਿਆ ਹੈ। ਮੁਸਕਾਨ ਦੇ ਪਿਤਾ ਜਗਦੀਸ਼ ਕੁਮਾਰ ਪੁਰਾਣੀ ਸਬਜ਼ੀ ਮੰਡੀ ਰੋਡ ‘ਤੇ ਇਕ ਢਾਬਾ ਚਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਚਾਰ ਧੀਆਂ ਵਿੱਚੋਂ ਸਭ ਤੋਂ ਵੱਡੀ ਮੁਸਕਾਨ ਦਾ ਵਿਦੇਸ਼ ਵਿੱਚ ਵੱਸਣ ਦਾ ਸੁਪਨਾ ਸੀ। ਉਹ ਆਈਲੈਟਸ ਕਰਨ ਤੋਂ ਬਾਅਦ 4 ਜਨਵਰੀ 2024 ਨੂੰ ਪੜ੍ਹਾਈ ਲਈ ਯੂਕੇ ਗਈ ਸੀ। ਇਸ ਲਈ ਉਸਨੇ ਬੈਂਕਾਂ ਤੋਂ ਕਰਜ਼ਾ ਲਿਆ ਅਤੇ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲਏ। ਉਸਨੂੰ ਅੱਜ ਹੀ ਪਤਾ ਲੱਗਾ ਕਿ ਉਸਦੀ ਧੀ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ।

(For more news apart from Jagraon's daughter Muskan, who came as deportee, heard lamentation News in Punjabi, stay tuned to Rozana Spokesman)