Jalandhar News : ਡਿਪੋਰਟ ਹੋ ਕੇ ਪੰਜਾਬ ਆਇਆ ਮੁੰਡਾ ਤੜਕੇ ਤੜਕੇ ਘਰੋਂ ਹੋਇਆ ਲਾਪਤਾ, ਰੋ-ਰੋ ਕੇ ਮਾਂ ਨੇ ਦੱਸਿਆ ਹਾਲ

ਏਜੰਸੀ

ਖ਼ਬਰਾਂ, ਪੰਜਾਬ

Jalandhar News : 13 ਦਿਨ ਪਹਿਲਾਂ ਗਿਆ ਸੀ ਅਮਰੀਕਾ

Youth deported from America, left home on 'motorcycle' Latest News in Punjabi

Youth deported from America, left home on 'motorcycle' Latest News in Punjabi : ਦਵਿੰਦਰਜੀਤ ਪੁੱਤਰ ਦਾਸ ਰਾਮ ਵਾਸੀ ਲਾਂਦੜਾਂ ਫਿਲੌਰ ਜੋ ਘਰੋਂ ਦੁਬਈ ਕਹਿ ਕੇ ਗਿਆ ਸੀ ਕਿਸੇ ਤਰ੍ਹਾਂ ਅਮਰੀਕਾ ਪੁੱਜ ਗਿਆ ਜੋ ਦੋ ਮਹੀਨੇ ਬਾਅਦ ਅਮਰੀਕਾ ਤੋਂ ਡਿਪੋਰਟ ਹੋ ਕੇ ਬੀਤੀ ਰਾਤ 1 ਵਜੇ ਦੇ ਕਰੀਬ ਘਰ ਵਾਪਸ ਪੁੱਜਾ। ਉਹ ਅੱਜ ਤੜਕਸਾਰ ਘਰੋਂ ਮੋਟਰਸਾਈਕਲ ਲੈ ਕੇ ਬਿਨਾ ਦੱਸੇ ਕਿਧਰੇ ਚਲਾ ਗਿਆ। ਜਿਸ ਕਾਰਨ ਉਸ ਦਾ ਪਰਵਾਰ ਬੇਹਦ ਪ੍ਰੇਸ਼ਾਨ ਹੋ ਗਿਆ ਤੇ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਜਿਸ ਦੀ ਸੂਚਨਾ ਉਨ੍ਹਾਂ ਨੇ ਅੱਪਰਾ ਪੁਲਿਸ ਨੂੰ ਦਿਤੀ ਸੂਚਨਾ ਮਿਲਦੇ ਸਾਰ ਹੀ ਫਿਲੌਰ ਦੀ ਨਾਇਬ ਤਹਿਸੀਲਦਾਰ ਸੁਨੀਤਾ ਖਲਣ ਅਪਣੇ ਸਟਾਫ਼ ਅਤੇ ਅੱਪਰਾ ਪੁਲਿਸ ਨਾਲ ਉਨ੍ਹਾਂ ਦੇ ਘਰ ਪਿੰਡ ਲਾਂਦੜਾਂ ਪੁੱਜੇ ’ਤੇ ਪੁੱਛਗਿਛ ’ਤੇ ਉਸ ਦੀ ਮਾਤਾ ਨੇ ਦਸਿਆ ਕਿ ਉਹ ਬਗੈਰ ਦੱਸੇ ਹੀ ਕਿਧਰੇ ਚਲਾ ਗਿਆ ਹੈ। 

ਪ੍ਰਸ਼ਾਸਨ ਨੇ ਮੌਕੇ ’ਤੇ ਪਹੁੰਚ ਕੇ ਉਸ ਦੀ ਭਾਲ ਸ਼ੁਰੂ ਕਰ ਦਿਤੀ ਤੇ ਉਸ ਦੇ ਵਾਰਸ ਵੀ ਉਸ ਦੀ ਭਾਲ ਕਰ ਰਹੇ ਹਨ।