ਜੋਗਾ ਫੋਲੜੀਵਾਲ ਨੇ ਕਥਿਤ ਤੌਰ ’ਤੇ ਲਈ ਲੱਕੀ ਓਬਰਾਏ ਦੇ ਕਤਲ ਦੀ ਜ਼ਿੰਮੇਵਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕੀਤਾ ਖੁਲਾਸਾ

Joga Foldiwal allegedly takes responsibility for Lucky Oberoi's murder

ਜਲੰਧਰ: ਜਲੰਧਰ ਵਿਖੇ ਅੱਜ ਸਵੇਰੇ ‘ਆਪ’ ਆਗੂ ਲੱਕੀ ਓਬਰਾਏ ਦੇ ਕਤਲ ਦੀ ਜ਼ਿੰਮੇਵਾਰੀ ਜੋਗਾ ਫੋਲੜੀਵਾਲ ਨੇ ਲਈ ਹੈ। ਜੋਗਾ ਫੋਲੜੀਵਾਲ ਨੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਲੱਕੀ ਓਬਰਾਏ ਦਾ ਕਤਲ ਉਸ ਨੇ ਕੀਤਾ ਹੈ। ਇਹ ਖਾਲਸਾ ਕਾਲਜ ਦੀ ਪ੍ਰਧਾਨਗੀ ਨਾਲ ਜੁੜਿਆ ਮਾਮਲਾ ਹੈ। ਉਸ ਨੇ ਲਿਖਿਆ ਹੈ ਕਿ ਇਹ ਕਤਲ ਨਿੱਜੀ ਰੰਜਿਸ਼ ਕਾਰਨ ਕੀਤਾ ਗਿਆ ਹੈ। ਅਦਾਰਾ ਸਪੋਕਸਮੈਨ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ।