ਕੈਪਟਨ ਸਰਕਾਰ ਲੋਕਾਂ ਦੇ ਪੈਸੇ ’ਤੇ ਪ੍ਰਸ਼ਾਂਤ ਕਿਸ਼ੋਰ ਨੂੰ ਗੱਪ ਛੱਡਣ ਲਈ ਲੈ ਕੇ ਆਈ ਹੈ: ਭਗਵੰਤ ਮਾਨ
ਉਨ੍ਹਾਂ ਟਾਈਲਾਂ ਦੀ ਘਟੀਆ ਕੁਆਲਟੀ ’ਤੇ ਵੀ ਸਵਾਲ ਉਠਾਏ।
ਸੰਗਰੂਰ (ਤੇਜਿੰਦਰ ਸ਼ਰਮਾ): ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕੈਪਟਨ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਆਖਿਆ ਕਿ ਹੁਣ ਪ੍ਰਸ਼ਾਂਤ ਕਿਸ਼ੋਰ ਨੂੰ ਨਵੀਆਂ ਗੱਪਾਂ ਛੱਡਣ ਲਈ ਲਿਆਂਦਾ ਗਿਆ ਹੈ ਪਰ ਪੰਜਾਬ ਦੇ ਲੋਕ ਜਾਗਰੂਕ ਨੇ, ਉਹ ਸਰਕਾਰ ਦੀਆਂ ਚਾਲਾਂ ਵਿਚ ਨਹੀਂ ਆਉਣਗੇ।
ਇਸ ਤੋਂ ਇਲਾਵਾ ਉਨ੍ਹਾਂ ਨੇ ਡਿਸਟਿਕ ਗਵਰਮੈਂਟ ਕੋਆਰਡੀਨੇਸ਼ਨ ਮਾਨੀਟਰਿੰਗ ਕਮੇਟੀ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸ਼ਹਿਰ ਦੇ ਵਿਕਾਸ ਲਈ ਪ੍ਰਸਾਸ਼ਨ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਹੜੇ ਕੰਮਾਂ ਵਿਚ ਗੜਬੜੀ ਪਾਈ ਗਈ, ਉਨ੍ਹਾਂ ਦੀ ਜਾਂਚ ਕਰਵਾਈ ਜਾਵੇਗੀ।
ਇਸ ਦੌਰਾਨ ਆਪ ਦੀ ਜ਼ਿਲ੍ਹਾ ਆਗੂ ਨਰਿੰਦਰ ਕੌਰ ਨੇ ਆਖਿਆ ਕਿ ਟਾਈਲਾਂ ਲੱਗਣ ਤੋਂ ਬਾਅਦ ਪੁੱਟ ਕੇ ਲਾਈਟਾਂ ਦੀਆਂ ਤਾਰਾਂ ਪਾਈਆਂ ਜਾਂਦੀਆਂ ਨੇ ਜਾਂ ਕਿਤੇ ਸੀਵਰੇਜ਼ ਪਾਏ ਜਾਂਦੇ ਨੇ, ਇਸ ਨਾਲ ਨੁਕਸਾਨ ਹੁੰਦਾ ਹੈ। ਉਨ੍ਹਾਂ ਟਾਈਲਾਂ ਦੀ ਘਟੀਆ ਕੁਆਲਟੀ ’ਤੇ ਵੀ ਸਵਾਲ ਉਠਾਏ। ਦੱਸ ਦਈਏ ਕਿ ਆਪ ਸਾਂਸਦ ਭਗਵੰਤ ਮਾਨ ਵੱਲੋਂ ਬੁਲਾਈ ਗਈ ਇਸ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸਮੇਤ ਜ਼ਿਲ੍ਹਾ ਪ੍ਰਸਾਸ਼ਨ ਦੇ ਹੋਰ ਸਾਰੇ ਵੱਡੇ ਅਧਿਕਾਰੀ ਮੌਜੂਦ ਸਨ।