ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਭਾਰਤ ਦਾ ਅੰਦਰੂਨੀ ਮਾਮਲਾ : ਬ੍ਰਿਟਿਸ਼ ਹਾਈ ਕਮਿਸ਼ਨਰ
ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਭਾਰਤ ਦਾ ਅੰਦਰੂਨੀ ਮਾਮਲਾ : ਬ੍ਰਿਟਿਸ਼ ਹਾਈ ਕਮਿਸ਼ਨਰ
ਨਵੀਂ ਦਿੱਲੀ, 5 ਮਾਰਚ : ਬ੍ਰਿਟਿਸ਼ ਸਾਂਸਦ ਵਲੋਂ ਭਾਰਤ ’ਚ ਕਿਸਾਨਾਂ ਦੇ ਵਿਰੋਧ ਪ੍ਰਰਦਸ਼ਨ ਦੇ ਮੁੱਦੇ ’ਤੇ ਅਗਲੇ ਹਫ਼ਤੇ ਹੋਣ ਵਾਲੀ ਚਰਚਾ ਤੋਂ ਪਹਿਲਾਂ ਬ੍ਰਿਟਿਸ਼ ਸਰਕਾਰ ਨੇ ਸ਼ੁਕਰਵਾਰ ਨੂੰ ਕਿਹਾ ਕਿ ਭਾਰਤ ਵਿਚ ਜੋ ਕੁੱਝ ਹੋ ਰਿਹਾ ਹੈ, ਉਸ ਦਾ ਬ੍ਰਿਟੇਨ ’ਚ ਅਸਰ ਦੇਖਿਆ ਜਾ ਰਿਹਾ ਹੈ ਅਤੇ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਵੱਡੀ ਗਿਣਤੀ ਹੋਣ ਦੇ ਕਾਰਨ ਇਸ ਦੀ ਚਰਚਾ ਵੀ ਹੋ ਰਹੀ ਹੈ ਪਰ ਕਿਸਾਨਾਂ ਦਾ ਅੰਦੋਲਨ ਭਾਰਤ ਦਾ ਅੰਦਰੂਨੀ ਮੁੱਦਾ ਹੈ ਅਤੇ ਉਸ ਨੂੰ ਸੁਲਝਾਉਣਾ ਹੈ। ਬ੍ਰਿਟੇਨ ਦੇ ਸੰਸਦ ਅਗਲੇ ਹਫ਼ਤੇ ਸੋਮਵਾਰ ਨੂੰ ਭਾਰਤ ’ਚ ਪ੍ਰੈੱਸ ਦੀ ਆਜ਼ਾਦੀ ਅਤੇ ਪ੍ਰਰਦਸ਼ਨਕਾਰੀਆਂ ਦੀ ਸੁਰੱਖਿਆ ਦੇ ਮੁੱਦੇ ’ਤੇ ਇਕ ਈ-ਪਟੀਸ਼ਨ ਨੂੰ ਲੈ ਕੇ ਚਰਚਾ ਕਰੇਗੀ ਜਿਸ ’ਤੇ ਹਸਤਾਖ਼ਰ ਕਰਨ ਵਾਲਿਆਂ ਦੀ ਗਿਣਤੀ ਇਕ ਲੱਖ ਨੂੰ ਪਾਰ ਕਰ ਗਈ ਹੈ। ਹਾਊਸ ਆਫ਼ ਕਾਮਨਜ਼ ’ਚ ਪਟੀਸ਼ਨ ਕਮੇਟੀ ਨੇ ਇਸ ਹਫ਼ਤੇ ਦੀ ਸ਼ੁਰੂਆਤ ’ਚ ਇਸ ਦੀ ਪੁਸ਼ਟੀ ਕੀਤੀ ਸੀ।
ਇਹ ਪੁੱਛੇ ਜਾਣ ’ਤੇ ਕਿ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ’ਤੇ ਬ੍ਰਿਟੇਨ ਦੀ ਚਿੰਤਾਵਾਂ ਨੂੰ ਉਹ ਕਿਸ ਤਰ੍ਹਾਂ ਦੇਖਦੇ ਹਨ ਅਤੇ ਕੀ ਇਸ ਦਾ ਦੋਨਾਂ ਦੇਸ਼ਾਂ ਦੇ ਸਬੰਧਾਂ ’ਤੇ ਅਸਰ ਪੈ ਸਕਦਾ ਹੈ, ਭਾਰਤ ’ਚ ਬ੍ਰਿਟੇਨ ਦੇ ਹਾਈ ਕਮਿਸ਼ਨਰ ਐਲਏਕਸ ਐਲਿਸ ਨੇ ਕਿਹਾ, ‘‘ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ। ’’ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਸਮਝਦਾ ਹਾਂ ਕਿ ਵਿਦੇਸ਼ ਸਕੱਤਰ ਡੋਮਿਨਿਕ ਰਾਬ ਜਦੋਂ ਭਾਰਤ ਆਏ ਸਨ ਉਦੋਂ ਉਨ੍ਹਾਂ ਨੇ ਕਿਹਾ ਸੀ ਕਿ ਤੁਹਾਡੀ ਰਾਜਨੀਤੀ ਤੁਹਾਡੀ ਰਾਜਨੀਤੀ ਹੈ। ਦੂਜੇ ਸ਼ਬਦਾਂ ਵਿਚ ਭਾਰਤ ’ਚ ਜੋ ਕੁੱਝ ਹੋ ਰਿਹਾ ਹੈ, ਉਸਦਾ ਬ੍ਰਿਟੇਨ ’ਚ ਅਸਰ ਦੇਖਿਆ ਗਿਆ ਹੈ ਕਿਉਂਕਿ ਉਥੇ ਵੱਡੀ ਗਿਣਤੀ ’ਚ ਭਾਰਤੀ ਭਾਈਚਾਰੇ ਦੇ ਲੋਕ ਰਹਿੰਦੇ ਹਨ ਅਤੇ ਇਸ ਲਈ ਇਸ ’ਤੇ ਚਰਚਾ ਵੀ ਹੁੰਦੀ ਹੈ।’’
ਐਲਿਸ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੋਂ ਇਸ ਬਾਰੇ ਪੁਛਿਆ ਗਿਆ ਸੀ। ਬ੍ਰਿਟਿਸ਼ ਹਾਈ ਕਮਿਸ਼ਨਰ ਨੇ ਕਿਹਾ, ‘‘ਇਹ ਅਜਿਹੀ ਗੱਲ ਹੈ ਜਿਸ ਨੂੰ ਅਸੀਂ ਦੇਖ ਰਹੇ ਹਾਂ ਪਰ ਇਸ ਦਾ ਹੱਲ ਭਾਰਤ ਨੂੰ ਹੀ ਕਰਨਾ ਹੈ।
ਇਹ ਪੁੱਛੇ ਜਾਣ ’ਤੇ ਕਿ ਕੀ ਬ੍ਰਿਟਿਸ਼ ਸੰਸਦ ’ਚ ਸੋਮਵਾਰ ਨੂੰ ਇਸ ਵਿਸ਼ੇ ’ਤੇ ਹੋਣ ਵਾਲੀ ਚਰਚਾ ਨੂੰ ਲੈ ਕੇ ਭਾਰਤ ਨੇ ਇਸ ਵਿਸ਼ੇ ਨੂੰ ਚੁੱਕਿਆ ਹੈ, ਬ੍ਰਿਟਿਸ਼ ਹਾਈ ਕਮਿਸ਼ਨਰ ਨੇ ਕਿਹਾ ਕਿ ਇਸ ਬਾਰੇ ਚਰਚਾ ਪਟੀਸ਼ਨ ਦੀ ਪ੍ਰਕਿਰਿਆ ਦੇ ਕਾਰਨ ਹੋ ਰਹੀ ਹੈ ਜਿਸ ਵਿਚ ਕਾਫ਼ੀ ਗਿਣਤੀ ’ਚ ਲੋਕਾਂ ਦੇ ਹਸਤਾਖ਼ਰ ਹਨ। (ਪੀਟੀਆਈ)
(ਪੀਟੀਆਈ)