'ਮੈਨੂੰ ਨਾ ਡਰਾਇਆ ਜਾ ਸਕਦੈ ਤੇ ਨਾ ਹੀ ਖ਼ਰੀਦਿਆ ਜਾ ਸਕਦੈ'

ਏਜੰਸੀ

ਖ਼ਬਰਾਂ, ਪੰਜਾਬ

'ਮੈਨੂੰ ਨਾ ਡਰਾਇਆ ਜਾ ਸਕਦੈ ਤੇ ਨਾ ਹੀ ਖ਼ਰੀਦਿਆ ਜਾ ਸਕਦੈ'

image

ਟਾਈਮ ਮੈਗਜ਼ੀਨ ਦਾ ਨਵਾਂ ਅੰਤਰਰਾਸ਼ਟਰੀ ਕਵਰ ਪੇਜ ਕਿਸਾਨ ਬੀਬੀਆਂ ਨੂੰ  ਸਮਰਪਤ


ਨਵੀਂ ਦਿੱਲੀ, 5 ਮਾਰਚ : ਟਾਈਮ ਮੈਗਜ਼ੀਨ ਨੇ ਮਾਰਚ ਦਾ ਅਪਣਾ ਅੰਦਰਰਾਸ਼ਟਰੀ ਕਵਰ ਪੇਜ ਉਨ੍ਹਾਂ ਪ੍ਰਮੁੱਖ ਔਰਤਾਂ ਨੂੰ  ਸਮਰਪਤ ਕੀਤਾ ਹੈ ਜੋ ਭਾਰਤ ਵਿਚ ਦਿੱਲੀ ਦੀਆ ਸ਼ਰਹੱਦਾਂ 'ਤੇ 100 ਦਿਨਾਂ ਤੋਂ ਚੱਲ ਰਹੇ ਖੇਤੀਬਾੜੀ ਕਾਨੂੰਨਾਂ ਵਿਰੁਧ ਕਿਸਾਨ ਅੰਦੋਲਨ ਵਿਚ ਸ਼ਾਮਲ ਹੋ ਰਹੀਆਂ ਹਨ | ਟਾਈਮ ਮੈਗਜ਼ੀਨ ਨੇ ਅਪਣਾ ਅੰਤਰਰਾਸਟਰੀ ਕਵਰ ਭਾਰਤ ਦੀਆਂ ਔਰਤਾਂ ਨੂੰ  ਸਮਰਪਿਤ ਕੀਤਾ ਹੈ ਜੋ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ ਦੀ ਅਗਵਾਈ ਕਰ ਰਹੀਆਂ ਹਨ ਅਤੇ ਤਿੰਨ ਮਹੀਨਿਆਂ ਤੋਂ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਨੂੰ  ਕਰ ਰਹੀਆਂ ਹਨ | ਟਾਈਮ ਮੈਗਜ਼ੀਨ ਨੇ ਅਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਲਿਖਿਆ, Tਟਾਈਮ ਦਾ ਨਵਾਂ ਅੰਤਰਰਾਸਟਰੀ ਕਵਰ |U ਮੈਗਜ਼ੀਨ ਨੇ 'ਆਨ ਦਿ ਫ਼ਰੰਟਲਾਈਨ ਆਫ਼ ਇੰਡੀਆਜ਼ ਫ਼ਾਰਮਰਜ਼ ਪ੍ਰੋਟੈਸਟ' ਸਿਰਲਖੇ ਹੇਠ ਕਵਰ ਸਟੋਰੀ ਛਾਪੀ ਹੈ | ਇਸ ਵਿਚ 20 ਔਰਤਾਂ ਦੇ ਇਕ ਸਮੂਹ ਨੂੰ  ਪ੍ਰਦਰਸ਼ਿਤ ਕੀਤਾ ਗਿਆ ਹੈ ਜੋ ਦਿੱਲੀ ਵਿਚ ਟਿਕਰੀ ਬਾਰਡਰ 'ਤੇ ਪ੍ਰਦਰਸਨ ਕਰ ਰਿਹਾ ਸੀ |  ਟਾਈਮ ਮੈਗਜ਼ੀਨ ਦੇ ਨਵੇਂ ਅੰਤਰਰਾਸਟਰੀ ਕਵਰ 'ਤੇ ਇਕ ਟੈਗਲਾਈਨ ਵੀ ਹੈ, ਜਿਸ ਵਿਚ ਲਿਖਿਆ ਹੈ Tਮੈਨੂੰ ਨਾ ਡਰਾਇਆ ਜਾ ਸਕਦਾ ਹੈ ਤੇ ਨਾ ਹੀ ਮੈਨੂੰ ਖ਼ਰੀਦਿਆ ਜਾ ਸਕਦੈ, ਭਾਰਤ ਦੇ ਕਿਸਾਨ ਅੰਦੋਲਨਾਂ ਦੀ ਅਗਵਾਈ ਕਰਨ ਵਾਲੀਆਂ ਔਰਤਾਂ |U