‘ਲੱਖਾ ਸਿਧਾਣਾ ਸਾਡਾ ਬੱਚਾ, ਦੀਪ ਸਿੱਧੂ ਕਦੇ ਸੰਘਰਸ਼ ਦਾ ਹਿੱਸਾ ਨਹੀਂ ਬਣਿਆ’:ਜਗਜੀਤ ਸਿੰਘ ਡੱਲੇਵਾਲ
ਸੰਘਰਸ਼ ਭਾਵੇਂ ਲੰਮਾ ਚੱਲੇਗਾ ਪਰ ਸਰਕਾਰ ਨੂੰ ਕਾਨੂੰਨ ਰੱਦ ਕਰਨੇ ਹੀ ਪੈਣੇ ਹਨ।
ਸ੍ਰੀ ਮੁਕਤਸਰ ਸਾਹਿਬ( ਸੋਨੂੰ ਖੇੜਾ):ਪਿੰਡ ਦੋਦਾ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਸਮਾਗਮ ਕੀਤਾ ਗਿਆ। ਇਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਕਿ ਸਰਕਾਰ ਭਾਵੇਂ ਕੋਈ ਬਿਆਨਬਾਜ਼ੀ ਕਰੀ ਜਾਵੇ ਪਰ ਨਰਿੰਦਰ ਤੋਮਰ ਦੇ ਭੀੜ ਵਾਲੇ ਬਿਆਨ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਿਸਾਨਾਂ ਦੇ ਇਕੱਠ ਤੋਂ ਡਰਨ ਲੱਗੇ ਹਨ। ਇਸੇ ਲਈ ਸੰਘਰਸ਼ ਲੰਮਾ ਚਲ ਰਿਹਾ ਹੈ। ਸੰਘਰਸ਼ ਭਾਵੇਂ ਲੰਮਾ ਚੱਲੇਗਾ ਪਰ ਸਰਕਾਰ ਨੂੰ ਕਾਨੂੰਨ ਰੱਦ ਕਰਨੇ ਹੀ ਪੈਣੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਲੱਖਾ ਸਿੱਧਾ ਅਤੇ ਦੀਪ ਸਿੱਧੂ ਬਾਰੇ ਬੋਲਦਿਆਂ ਆਖਿਆ ਕਿ ਲੱਖਾ ਸਿਧਾਣਾ ਸਾਡਾ ਬੱਚਾ ਹੈ ਪਰ ਦੀਪ ਸਿੱਧੂ ਕਦੇ ਸੰਘਰਸ਼ ਦਾ ਹਿੱਸਾ ਨਹੀਂ ਬਣਿਆ ਜੋ ਵੀ ਖੇਤੀ ਕਾਨੂੰਨਾਂ ਦੇ ਵਿਰੁੱਧ ਲੜੇਗਾ, ਅਸੀਂ ਉਸ ਦੇ ਨਾਲ ਹਾਂ। ਹੋਰ ਕੀ ਕਿਹਾ ਕਿਸਾਨ ਆਗੂ ਡੱਲੇਵਾਲ ਨੇ, ਆਓ ਸੁਣਦੇ ਆਂ। ਦੱਸ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਵਿਖੇ ਕਿਸਾਨਾਂ ਦੇ ਇਕ ਸਮਾਗਮ ਵਿਚ ਪੁੱਜੇ ਹੋਏ ਸਨ।