ਵੱਡੀ ਖ਼ਬਰ: ਪਠਾਨਕੋਟ 'ਚ ਦੇਖਿਆ ਪਾਕਿਸਤਾਨੀ ਡਰੋਨ, BSF ਜਵਾਨਾਂ ਨੇ ਚਲਾਈਆਂ ਗੋਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਚ ਆਪਰੇਸ਼ਨ ਜਾਰੀ

Photo

 

ਪਠਾਨਕੋਟ: ਪਠਾਨਕੋਟ ਵਿੱਚ ਭਾਰਤ-ਪਾਕਿ ਸਰਹੱਦ 'ਤੇ ਸਥਿਤ ਡਿੰਡਾ ਚੌਕੀ 'ਤੇ ਇੱਕ ਵਾਰ ਫਿਰ ਡਰੋਨ ਵੇਖਿਆ ਗਿਆ। ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨ ਹਰਕਤ ਵਿੱਚ ਆਏ ਅਤੇ ਡਰੋਨ ਉੱਤੇ ਕਈ ਰਾਉਂਡ ਫਾਇਰ ਕੀਤੇ। ਸਰਹੱਦ 'ਤੇ ਪੁਲਿਸ ਅਤੇ ਬੀਐਸਐਫ ਦਾ ਸਰਚ ਆਪਰੇਸ਼ਨ ਜਾਰੀ ਹੈ। 

 

 

ਪਾਕਿਸਤਾਨ ਵੱਲੋਂ ਆਏ ਦਿਨ ਆਏ ਭਾਰਤ ਦੀ ਸਰਹੱਦ ਵੱਲ ਡਰੋਨ ਦਿਖਾਈ ਦਿੰਦੇ ਰਹਿੰਦੇ ਹਨ। ਜਾਣਕਾਰੀ ਅਨੁਸਾਰ ਰਾਤ 12 ਵਜੇ ਦੇ ਕਰੀਬ ਬੀਐੱਸਐੱਫ ਦੀ ਟੀਡਾ ਬੀਓਪੀ 'ਤੇ ਤਾਇਨਾਤ ਬੀਐਸਐਫ ਜਵਾਨਾਂ ਵੱਲੋਂ ਰਾਤ ਨੂੰ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਉੱਡਦੇ ਪਾਕਿਸਤਾਨੀ ਡਰੋਨ ਦੇਖਿਆ ਜਿੱਥੇ ਸਰਹੱਦ 'ਤੇ ਤਾਇਨਾਤ ਚੌਕਸ ਜਵਾਨਾਂ ਵੱਲੋਂ ਪਾਕਿਸਤਾਨੀ ਡ੍ਰੋਨ 'ਤੇ 28 ਫਾਇਰ ਤੇ ਰੋਸ਼ਨੀ ਛੱਡਣ ਵਾਲੇ ਗੋਲੇ ਦਾਗੇ ਗਏ।