ਚੰਡੀਗੜ੍ਹ ਦੀ ਕੁਸਮ ਨੇ ਏਸ਼ੀਆਈ ਜੂਨੀਅਰ ਤਲਵਾਰਬਾਜ਼ੀ ਚੈਂਪੀਅਨਸ਼ਿਪ ’ਚ ਜਿੱਤਿਆ ਕਾਂਸੀ ਦਾ ਤਮਗ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁਸਮ ਪਹਿਲਾਂ ਵੀ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 'ਚ ਸੋਨੇ ਦੇ 2, ਸਿਲਵਰ ਦੇ 3 ਅਤੇ ਕਾਂਸੀ ਦੇ 2 ਮੈਡਲ ਜਿੱਤ ਚੁੱਕੀ ਹੈ

Kusam

ਚੰਡੀਗੜ (ਬਠਲਾਣਾ ): ਸਥਾਨਕ ਸਰਕਾਰੀ ਗਰਲਜ ਕਾਲਜ ਸੈਕਟਰ 11 ਦੀ ਬੀ.ਏ. ਸਾਲ ਤੀਜਾ ਦੀ ਵਿਦਿਆਰਥਣ ਕੁਸ਼ਮ ਨੇ ਓਜੇਬਕਸਤਾਨ ਦੇ ਤਾਸਕੰਤ ਚ 24 ਫ਼ਰਵਰੀ ਤੋਂ 3 ਮਾਰਚ 22 ਤੱਕ ਹੋਈ ਏਸ਼ੀਅਨ ਜੂਨੀਅਰ ਕੈਡਿਟ ਤਲਵਾਰ ਬਾਜ਼ੀ ਚੈਪੀਅਨਸ਼ਿਪ ਚ ਕਾਂਸੀ ਦਾ ਤਮਗਾ ਜਿੱਤਆ ਹੈ। ਕਾਲਜ ਪ੍ਰਿੰਸੀਪਲ ਪ੍ਰੋ ਅਨਿਤਾ ਕੌਂਸਲ ਨੇ ਇਸ ਪ੍ਰਾਪਤੀ ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਕਾਲਜ ਲਈ ਵੀ ਬੜੇ ਮਾਣ ਵਾਲੀ ਗੱਲ ਹੈ। ਉਸ ਨੇ ਇਸੇ ਸਾਲ ਵਿਸ਼ਵ ਤਲਵਾਰਬਾਜੀ ਮੁਕਾਬਲਿਆਂ ਚ ਦੇਸ਼ ਦੀ ਪਰਤੀਨਿੱਧਤਾ ਕੀਤੀ ਹੈ। ਇਸ ਤੋਂ ਪਹਿਲਾਂ ਵੀ ਕੁਸਮ ਨੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ -ਚ ਸੋਨੇ ਦੇ 2,ਸਿਲਵਰ ਦੇ 3ਅਤੇ ਕਾਂਸੀ ਦੇ 2 ਮੈਡਲ ਜਿੱਤੇ ਹਨ। ਉਸ ਦੀ ਚੋਣ ਅਸਾਮ ਰਾਇਫਲ ਚ ਜੀ ਡੀ ਵੱਜੋਂ ਹੋ ਗਈ ਹੈ। ਕੁਸਮ ਨੇ ਸਕੂਲ ਪੱਧਰ ਤੇ ਅਨੇਕਾਂ ਮੈਡਲ ਜਿੱਤੇ ਹਨ।