ਅੰਮ੍ਰਿਤਸਰ ਵਿਚ BSF ਜਵਾਨ ਵਲੋਂ ਚਲਾਈ ਗੋਲੀ ਮਾਮਲੇ 'ਤੇ ਬੋਲੇ ਸਾਂਸਦ ਗੁਰਜੀਤ ਔਜਲਾ 

ਏਜੰਸੀ

ਖ਼ਬਰਾਂ, ਪੰਜਾਬ

ਕਿਹਾ, ਪ੍ਰਧਾਨ ਮੰਤਰੀ ਨੂੰ ਪੰਜਾਬ ਸਰਹੱਦਾਂ ਦੀ ਅਸਲ ਸਥਿਤੀ ਦੀ ਸਮੀਖਿਆ ਕਰਨ ਦੀ ਲੋੜ ਹੈ

MP Gurjeet Aujla speaks on shooting case of BSF jawan in Amritsar

ਅੰਮ੍ਰਿਤਸਰ : ਅੱਜ ਸਵੇਰੇ ਅੰਮ੍ਰਿਤਸਰ ਵਿਖੇ ਇਕ ਬੀ.ਐਸ.ਐਫ. ਅਧਿਕਾਰੀ ਨੇ ਆਪਣੇ ਹੀ ਸਾਥੀਆਂ 'ਤੇ ਗੋਲੀਆਂ ਚਲਾ ਦਿਤੀਆਂ ਅਤੇ ਫਿਰ ਖੁਦ ਵੀ ਆਤਮ ਹੱਤਿਆ ਕਰ ਲਈ।

ਇਸ ਮਾਮਲੇ 'ਤੇ ਹੁਣ ਕਾਂਗਰਸ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਇੱਕ ਟਵੀਟ ਕੀਤਾ ਹੈ ਅਤੇ ਦੱਸੇ ਕਿ ਇਹ ਮਾਮਲਾ ਬਹੁਤ ਗੰਭੀਰ ਹੈ ਜਿਸ ਬਾਰੇ ਉਨ੍ਹਾਂ ਨੇ ਪਹਿਲਾਂ ਹੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਿਆ ਸੀ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਵੀ ਇਸ ਸਬੰਧੀ ਸਮੀਖਿਆ ਕਰਨ ਲਈ ਅਪੀਲ ਕੀਤੀ ਹੈ।

ਗੁਰਜੀਤ ਔਜਲਾ ਨੇ ਲਿਖਿਆ,  ''ਮੈਂ ਇਸ ਸਬੰਧ ਵਿਚ ਗ੍ਰਹਿ ਮੰਤਰਾਲੇ ਨੂੰ ਇੱਕ ਵਾਰ ਲਿਖਿਆ ਸੀ ਅਤੇ ਪੰਜਾਬ ਦੀਆਂ ਸਰਹੱਦਾਂ 'ਤੇ ਤੈਨਾਤ BSF ਦੇ ਜਵਾਨਾਂ ਦੀ ਵਾਧੂ ਡਿਊਟੀ ਬਾਰੇ ਜਾਣਕਾਰੀ ਦਿੱਤੀ ਸੀ। ਇਸ ਸਬੰਧੀ ਲੋਕ ਸਭਾ ਵਿਚ ਵੀ ਸਵਾਲ ਚੁੱਕਿਆ ਸੀ। ਪ੍ਰਧਾਨ ਮੰਤਰੀ ਨੂੰ ਪੰਜਾਬ ਸਰਹੱਦਾਂ ਦੀ ਅਸਲ ਸਥਿਤੀ ਦੀ ਸਮੀਖਿਆ ਕਰਨ ਦੀ ਲੋੜ ਹੈ।''