ਤੇਜ਼ ਰਫ਼ਤਾਰ ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਪਿਓ ਨਾਲ ਮੋਟਰਸਾਈਕਲ ’ਤੇ ਜਾ ਰਹੀ 23 ਸਾਲਾ ਧੀ ਦੀ ਮੌਤ
ਜ਼ਖ਼ਮੀ ਪਿਤਾ ਅਮਰਜੀਤ ਸਿੰਘ ਨੇ ਕਿਹਾ ਉਹ ਸਮਾਲਸਰ ਤੋਂ ਮੋਗਾ ਹਸਪਤਾਲ ਵਿਚ ਆਪਣੀ ਦਵਾਈ ਲੈਣ ਆ ਰਹੇ ਸਨ
ਮੋਗਾ : ਮੋਗਾ ਵਿਚ ਅੱਜ ਇਕ ਦਰਦਨਾਕ ਹਾਦਸਾ ਵਾਪਰਿਆ ਜਿਸ ਵਿਚ ਆਈਟੀਆਈ ਦੇ ਨੇੜੇ ਇੱਕ ਤੇਜ਼ ਰਫ਼ਤਾਰ ਪ੍ਰਾਈਵੇਟ ਕੰਪਨੀ ਦੀ ਬੱਸ ਨੇ ਅੱਗੇ ਜਾ ਰਹੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ’ਤੇ ਜਾ ਰਹੀ 23 ਸਾਲਾਂ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਜਾਣਕਾਰੀ ਦਿੰਦਿਆਂ ਹੋਇਆ ਮ੍ਰਿਤਕ ਲੜਕੀ ਦੇ ਜ਼ਖ਼ਮੀ ਪਿਤਾ ਅਮਰਜੀਤ ਸਿੰਘ ਨੇ ਕਿਹਾ ਉਹ ਸਮਾਲਸਰ ਤੋਂ ਮੋਗਾ ਹਸਪਤਾਲ ਵਿਚ ਆਪਣੀ ਦਵਾਈ ਲੈਣ ਆ ਰਹੇ ਸਨ । ਇਸੇ ਦੌਰਾਨ ਮੋਗਾ ਜੀਟੀ ਰੋਡ ਉੱਤੇ ਆਈਟੀਆਈ ਦੇ ਨੇੜੇ ਤੇਜ਼ ਰਫ਼ਤਾਰ ਬੱਸ ਜੋ ਲੁਧਿਆਣਾ ਤੋਂ ਮੋਗਾ ਬੱਸ ਸਟੈਂਡ ਵੱਲ ਆ ਰਹੇ ਸੀ, ਨੇ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਵਿਚ 23 ਲੜਕੀ ਨਵਨੀਤ ਕੌਰ ਦੀ ਮੌਕੇ ’ਤੇ ਮੌਤ ਹੋ ਗਈ ।
ਮੌਕੇ ’ਤੇ ਪਹੁੰਚੀ ਪੁਲਿਸ ਨੇ ਬੱਸ ਅਤੇ ਬੱਸ ਦੇ ਕੰਡਕਟਰ ਨੂੰ ਹਿਰਾਸਤ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਜ਼ਖ਼ਮੀ ਪਿਤਾ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ । ਲੜਕੀ ਦੀ ਡੈਡ ਬੋਡੀ ਨੂੰ ਸਮਾਜ ਸੇਵਾ ਸੁਸਾਇਟੀ ਨੇ ਮੋਗਾ ਦੇ ਸਿਵਲ ਹਸਪਤਾਲ ਮੋਰਚਰੀ ਵਿਚ ਰਖਵਾ ਦਿਤਾ ਗਿਆ ਹੈ।