Ludhiana News: ਅੰਬਾਲਾ ਦੇ ਭਾਖੜਾ ਤੋਂ ਮਿਲੀ ਲੁਧਿਆਣਾ ਦੇ ਨੌਜਵਾਨ ਦੀ ਲਾਸ਼
Ludhiana News : ਨਹਿਰ 'ਤੇ ਰੀਲ ਬਣਾਉਣ ਗਿਆ ਸੀ ਪਰ ਤੈਰਨਾ ਨਾ ਆਉਣ ਕਾਰਨ ਨਹਿਰ 'ਚ ਰੁੜ੍ਹਿਆ
The body of a young man was found in Ambala's Bhakra Ludhiana News in punjabi : ਲੁਧਿਆਣਾ ਤੋਂ ਸ਼ੱਕੀ ਹਾਲਾਤ 'ਚ ਲਾਪਤਾ ਹੋਏ ਨੌਜਵਾਨ ਦੀ ਲਾਸ਼ 8ਵੇਂ ਦਿਨ ਖਨੌਰੀ ਨੇੜੇ ਨਹਿਰ 'ਚੋਂ ਬਰਾਮਦ ਹੋਈ ਹੈ। ਲਾਸ਼ ਦੀ ਪਛਾਣ ਕਿਸ਼ੋਰ ਵੰਸ਼ (17 ਸਾਲ) ਪੁੱਤਰ ਵੀਰਪਾਲ ਦੀ ਗਰਦਨ 'ਤੇ ਲਿਖੇ ਡੋਨਟ ਲੁੱਕ ਅਤੇ ਉਂਗਲੀ 'ਤੇ ਬਣੇ ਟੈਟੂ ਤੋਂ ਹੋਈ ਹੈ।
ਇਹ ਵੀ ਪੜ੍ਹੋ: Mark Zuckerberg News : Facebook-Instagram ਦਾ ਸਰਵਰ 2 ਘੰਟੇ ਬੰਦ ਹੋਣ ਕਾਰਨ ਮਾਰਕ ਜ਼ੁਕਰਬਰਗ ਨੂੰ ਹੋਇਆ ਵੱਡਾ ਨੁਕਸਾਨ
ਵੰਸ਼ 2 ਭੈਣਾਂ ਦਾ ਇਕਲੌਤਾ ਭਰਾ ਸੀ। ਦੱਸਿਆ ਜਾ ਰਿਹਾ ਹੈ ਕਿ ਵੰਸ਼ ਆਪਣੇ ਦੋਸਤਾਂ ਨਾਲ ਭਾਖੜਾ ਨਹਿਰ 'ਤੇ ਰੀਲ ਬਣਾਉਣ ਗਿਆ ਸੀ ਪਰ ਤੈਰਨਾ ਨਾ ਆਉਣ ਕਾਰਨ ਨਹਿਰ 'ਚ ਰੁੜ੍ਹ ਗਿਆ। ਉਦੋਂ ਤੋਂ ਹੀ ਪਰਿਵਾਰਕ ਮੈਂਬਰ ਭਾਲ ਵਿਚ ਲੱਗੇ ਹੋਏ ਸਨ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪੰਜਾਬ ਪੁਲਿਸ ਨੇ ਕੋਈ ਜਾਂਚ ਨਹੀਂ ਕੀਤੀ। ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਜਦੋਂ ਲਾਸ਼ ਪਾਣੀ ਦੇ ਉਪਰ ਆਵੇਗੀ ਤਾਂ ਉਹ ਦੇਖ ਲੈਣਗੇ।
ਇਹ ਵੀ ਪੜ੍ਹੋ: Canada News: ਉਡਾਣ ਭਰਦੇ ਸਮੇਂ ਜਹਾਜ਼ 'ਤੇ ਡਿੱਗੀ ਅਸਮਾਨੀ ਬਿਜਲੀ, ਵੀਡੀਓ ਆਈ ਸਾਹਮਣੇ
ਹੁਣ ਖਨੌਰੀ ਨੇੜੇ ਨਹਿਰ 'ਚੋਂ ਲਾਸ਼ ਮਿਲਣ ਤੋਂ ਬਾਅਦ ਥਾਣਾ ਮਵੀ ਕਲਾਂ ਚੌਕੀ ਪਟਿਆਲਾ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਦੋਸਤਾਂ ਖ਼ਿਲਾਫ਼ ਕਤਲ ਦਾ ਖ਼ਦਸ਼ਾ ਪ੍ਰਗਟਾਇਆ ਹੈ। ਅੰਬਾਲਾ ਦੀ ਰਹਿਣ ਵਾਲੀ ਵੰਸ਼ ਦੀ ਵੱਡੀ ਭੈਣ ਟੀਨਾ ਨੇ ਦੱਸਿਆ ਕਿ ਉਸ ਦਾ ਭਰਾ 10ਵੀਂ ਤੱਕ ਪੜ੍ਹਣ ਤੋਂ ਬਾਅਦ ਪਿਛਲੇ 2-3 ਸਾਲਾਂ ਤੋਂ ਸੈਲੂਨ 'ਚ ਕੰਮ ਕਰਦਾ ਸੀ। 27 ਫਰਵਰੀ ਨੂੰ ਦੁਪਹਿਰ ਕਰੀਬ 2.30 ਵਜੇ ਵੰਸ਼ 50/60 ਰੁਪਏ ਲੈ ਕੇ ਘਰੋਂ ਨਿਕਲਿਆ ਸੀ ਪਰ ਵਾਪਸ ਨਹੀਂ ਆਇਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਟੀਨਾ ਨੇ ਦੱਸਿਆ ਕਿ ਵੰਸ਼ ਦੇ ਦੋਸਤਾਂ ਨੇ ਦੱਸਿਆ ਕਿ ਵੰਸ਼ ਨੇ ਕੱਪੜੇ ਉਤਾਰ ਕੇ ਨਹਿਰ 'ਚ ਛਾਲ ਮਾਰ ਦਿੱਤੀ ਸੀ ਪਰ ਵੰਸ਼ ਦੀ ਪੈਂਟ ਅਤੇ ਆਈ-ਫੋਨ ਨਹੀਂ ਮਿਲਿਆ। ਪੁਲਿਸ ਨੇ ਵੰਸ਼ ਦੇ ਦੋਸਤਾਂ ਤੋਂ ਵੀ ਸਖ਼ਤੀ ਨਾਲ ਪੁੱਛਗਿੱਛ ਨਹੀਂ ਕੀਤੀ। ਭੈਣ ਦਾ ਦੋਸ਼ ਹੈ ਕਿ ਉਸ ਦੇ ਭਰਾ ਵੰਸ਼ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ।
ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਮਾਵੀ ਚੌਕੀ ਦੇ ਇੰਚਾਰਜ ਸਾਹਿਬ ਸਿੰਘ ਸੰਧੂ ਨੇ ਦੱਸਿਆ ਕਿ ਵੰਸ਼ 27 ਫਰਵਰੀ ਦੀ ਸ਼ਾਮ ਤੋਂ ਲਾਪਤਾ ਸੀ।
ਪਰਿਵਾਰਕ ਮੈਂਬਰਾਂ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਵੰਸ਼ ਘਰ ਤੋਂ ਲੜ ਕੇ ਚਲਾ ਗਿਆ ਸੀ। ਪੁਲਿਸ ਪਰਿਵਾਰਕ ਮੈਂਬਰਾਂ ਵਲੋਂ ਲਾਏ ਦੋਸ਼ਾਂ ਦੀ ਵੀ ਜਾਂਚ ਕਰ ਰਹੀ ਹੈ। ਵੰਸ਼ ਦੇ ਸਰੀਰ 'ਤੇ ਕਿਤੇ ਵੀ ਸੱਟ ਦੇ ਨਿਸ਼ਾਨ ਨਹੀਂ ਹਨ। ਪੁਲਿਸ ਵਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
(For more news apart from The body of a young man was found in Ambala's Bhakra Ludhiana News in punjabi, stay tuned to Rozana Spokesman)