Punjab News: ਅੰਮ੍ਰਿਤਸਰ ’ਚ ਨਸ਼ਾ ਤਸਕਰ ਦੀ ਦੋ ਮੰਜ਼ਿਲਾਂ ਇਮਾਰਤ 'ਤੇ ਚੱਲਿਆ ਬੁਲਡੋਜ਼ਰ
ਤਸਕਰ ਸੰਦੀਪ ’ਤੇ 4 ਮੁਕੱਦਮੇ ਹਨ ਦਰਜ
Bulldozer runs over two-storey building of drug smuggler in Amritsar
Punjab News: ਅੰਮ੍ਰਿਤਸਰ ਦੇ ਇਲਾਕੇ ਭਰਾੜੀਵਾਲ ਵਿਖੇ ਇੱਕ ਸੰਦੀਪ ਨਾਮ ਦੇ ਨਸ਼ਾ ਤਸ਼ਕਰ ਦੇ ਘਰ ’ਤੇ ਕਾਰਵਾਈ ਕੀਤੀ ਗਈ ਹੈ।
ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ ਸੰਦੀਪ ਨੁਸ਼ਹਿਰਾ ਢਾਲਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਇਸ ਨੇ ਅੰਮ੍ਰਿਤਸਰ ਦੇ ਇਸ ਇਲਾਕੇ ਵਿੱਚ ਆਪਣੀ ਦੋ ਮੰਜ਼ਿਲਾ ਕੋਠੀ ਪਾਈ ਹੋਈ ਸੀ।ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤਾ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਤਸਕਰ ਦੀ ਦੋ ਮੰਜ਼ਿਲਾਂ ਇਮਾਰਤ ਨੂੰ ਢਹਿ ਢੇਰੀ ਕੀਤਾ ਗਿਆ ਹੈ।
ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਦੀਪ ਵਿਰੁੱਧ ਚਾਰ ਮਾਮਲੇ ਦਰਜ ਹਨ। ਉਸ ਨੇ ਇਹ ਕੋਠੀ ਨਸ਼ਾ ਵੇਚ ਕੇ ਬਣਾਈ ਸੀ।