ਪੰਜਾਬ 'ਚ ਬਿਜਲੀ ਹੋਵੇਗੀ ਸਸਤੀ, ਘਰੇਲੂ ਖਪਤਕਾਰਾਂ ਲਈ 1.5 ਰੁਪਏ ਪ੍ਰਤੀ ਯੂਨਿਟ ਤੱਕ ਦੀ ਕਟੌਤੀ
ਈ.ਵੀ. ਚਾਰਜਿੰਗ ਸਟੇਸ਼ਨਾਂ ਲਈ ਬਿਜਲੀ ਦੀਆਂ ਦਰਾਂ 'ਚ 5 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ
ਚੰਡੀਗੜ੍ਹ: ਪੰਜਾਬ ਵਾਸੀਆਂ ਨੂੰ ਪੰਜਾਬ ਸਰਕਾਰ ਵੱਲੋਂ ਵੱਡਾ ਤੋਹਫਾ ਦਿੱਤਾ ਜਾ ਰਿਹਾ ਹੈ। ਪੰਜਾਬ ਵਿੱਚ ਬਿਜਲੀ 1.5 ਰੁਪਏ ਪ੍ਰਤੀ ਯੂਨਿਟ ਸਸਤੀ ਕਰ ਦਿੱਤੀ ਹੈ। ਇਹ ਦਰਾਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ
ਪੰਜਾਬ ਵਿੱਚ ਬਿਜਲੀ ਦੀਆਂ ਨਵੀਆਂ ਦਰਾਂ
• ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ਵਿੱਚ 1.5 ਰੁਪਏ ਪ੍ਰਤੀ ਯੂਨਿਟ ਤੱਕ ਦੀ ਕਮੀ।
• ਵਪਾਰਕ ਦੁਕਾਨਾਂ/ਯੂਨਿਟ ਲਈ ਬਿਜਲੀ ਦਰਾਂ ਵਿੱਚ 79 ਪੈਸੇ ਪ੍ਰਤੀ ਯੂਨਿਟ ਤੱਕ ਦੀ ਕਮੀ।
• ਉਦਯੋਗਿਕ ਇਕਾਈਆਂ ਲਈ ਬਿਜਲੀ ਦਰਾਂ ਵਿੱਚ 74 ਪੈਸੇ ਪ੍ਰਤੀ ਯੂਨਿਟ ਦੀ ਕਮੀ।
• ਈਵੀ ਚਾਰਜਿੰਗ ਸਟੇਸ਼ਨਾਂ ਲਈ ਬਿਜਲੀ ਦਰਾਂ ਵਿੱਚ 5 ਰੁਪਏ ਪ੍ਰਤੀ ਯੂਨਿਟ ਦੀ ਕਮੀ - ਦੇਸ਼ ਵਿੱਚ ਸਭ ਤੋਂ ਘੱਟ।
• ਨਵੇਂ ਟੈਰਿਫ ਆਰਡਰ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਪੀਐਸਪੀਸੀਐਲ ਪਹਿਲੀ ਵਾਰ ਇੱਕ ਕੁਸ਼ਲ ਅਤੇ ਲਾਭਕਾਰੀ ਕੰਪਨੀ ਬਣ ਗਈ ਹੈ।
• ਪੀਐਸਪੀਸੀਐਲ ਨੂੰ ਵਿੱਤੀ ਸਾਲ 2024-25 ਵਿੱਚ ਏ+ ਰੇਟਿੰਗ ਅਤੇ ₹2634 ਕਰੋੜ ਦਾ ਮੁਨਾਫਾ ਦਿੱਤਾ ਗਿਆ ਹੈ, ਜੋ ਕਿ ਮਾਨ ਸਰਕਾਰ ਦੇ ਯਤਨਾਂ ਦਾ ਨਤੀਜਾ ਹੈ।